ਸਤਲੁਜ ਜਾਂ ਪੰਜਾਬ-95 ਫਿਲਮ ਦੀ ਸੱਚਾਈ ਨੂੰ ਰੋਕ ਕੇ ਹੁਕਮਰਾਨ ਸਿੱਖ ਜ਼ਬਰ-ਜੁਲਮ ਦੇ ਸੱਚ ਨੂੰ ਨਹੀ ਦਬਾਅ ਸਕਣਗੇ : ਟਿਵਾਣਾ

ਸਤਲੁਜ ਜਾਂ ਪੰਜਾਬ-95 ਫਿਲਮ ਦੀ ਸੱਚਾਈ ਨੂੰ ਰੋਕ ਕੇ ਹੁਕਮਰਾਨ ਸਿੱਖ ਜ਼ਬਰ-ਜੁਲਮ ਦੇ ਸੱਚ ਨੂੰ ਨਹੀ ਦਬਾਅ ਸਕਣਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 06 ਜੁਲਾਈ ( ਮੰਗਤ ਸਿੰਘ ਸੈਦਪੁਰ)“ਇੰਡੀਆਂ ਤੇ ਪੰਜਾਬ ਦੇ ਹੁਕਮਰਾਨ ਅਤੇ ਹੁਕਮਰਾਨਾਂ ਦਾ ਗੁਲਾਮ ਬਣਿਆ ਮੀਡੀਆ ਅਕਸਰ ਪੰਜਾਬ ਸੂਬੇ ਅਤੇ ਸਿੱਖ ਕੌਮ ਉਤੇ ਹੋਣ ਵਾਲੇ ਹਕੂਮਤੀ ਜ਼ਬਰ ਅਤੇ ਸਾਜਿਸਾਂ ਨੂੰ ਉਜਾਗਰ ਕਰਨ ਦੀ ਬਜਾਇ ਪੰਜਾਬੀਆਂ ਤੇ ਸਿੱਖ ਕੌਮ ਜੋ ਸਰਬੱਤ ਦੇ ਭਲੇ ਵਾਲੀ ਸੋਚ ਉਤੇ ਅਮਲ ਕਰਦੀ ਆਈ ਹੈ, ਉਸਨੂੰ ਬਦਨਾਮ ਵੀ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਉਤੇ ਨਿਰੰਤਰ ਜ਼ਬਰ ਜੁਲਮ ਵੀ ਢਾਹੁੰਦੇ ਆ ਰਹੇ ਹਨ । ਜੋ ਸਤਲੁਜ ਫਿਲਮ ਜਿਸਦਾ ਪਹਿਲਾ ਨਾਮ ਪੰਜਾਬ-95 ਸੀ, ਜਿਸ ਵਿਚ ਪੰਜਾਬ ਵਿਚ ਹੋਏ ਹਕੂਮਤੀ ਜਬਰ ਤੇ ਕਤਲੇਆਮ ਦੇ ਸੱਚ ਨੂੰ ਇਸ ਫਿਲਮ ਦੇ ਨਿਰਦੇਸਕ ਅਤੇ ਨਾਇਕਾਂ ਨੇ ਬਹੁਤ ਅੱਛੇ ਢੰਗ ਨਾਲ ਫਿਲਮਾਇਆ ਹੈ । ਜੋ ਪੰਜਾਬ ਸੂਬੇ ਅਤੇ ਸਿੱਖ ਕੌਮ ਸੰਬੰਧੀ ਘਟੀਆ ਸਾਜਿਸਾਂ ਨੂੰ ਪ੍ਰਤੱਖ ਕਰਦੀ ਹੈ । ਉਸ ਉਤੇ ਪੰਜਾਬ ਵਿਚ ਰੀਲੀਜ ਹੋਣ ਤੇ ਪਹਿਲੇ ਰੋਕ ਲਗਾਈ ਗਈ, ਹੁਣ ਜੀ-5 ਤੋ ਹੁਣ ਚੱਲਣ ਵਾਲੀ ਫਿਲਮ ਨੂੰ ਰੋਕ ਕੇ ਹੁਕਮਰਾਨ ਅਸਲ ਸੱਚ ਨੂੰ ਉਜਾਗਰ ਹੋਣ ਤੋ ਨਾ ਤਾਂ ਕਦਾਚਿਤ ਰੋਕ ਸਕਣਗੇ ਅਤੇ ਨਾ ਹੀ ਸਿੱਖ ਕੌਮ ਦੇ ਉੱਚੇ-ਸੁੱਚੇ ਮਨੁੱਖਤਾ ਪੱਖੀ ਕਿਰਦਾਰ ਨੂੰ ਦਾਗੀ ਕਰਨ ਵਿਚ ਕਾਮਯਾਬ ਹੋ ਸਕਣਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਤਲੁਜ ਜਾਂ ਪੰਜਾਬ-95 ਦੀ ਪੰਜਾਬ ਅਤੇ ਸਿੱਖ ਕੌਮ ਦੇ ਅਸਲ ਸਾਜਸੀ ਦੁਖਾਂਤ ਨੂੰ ਸਹੀ ਰੂਪ ਵਿਚ ਪ੍ਰਗਟ ਕਰਨ ਵਾਲੀ ਫਿਲਮ ਉਤੇ ਸੈਟਰ ਅਤੇ ਪੰਜਾਬ ਸਰਕਾਰ ਵੱਲੋ ਜ਼ਬਰੀ ਰੋਕ ਲਗਾਉਣਾ ਅਤੇ ਸੋਸਲ ਮੀਡੀਏ ਉਤੇ ਪਾਬੰਦੀ ਲਗਾਉਣ ਦੇ ਅਤਿ ਸ਼ਰਮਨਾਕ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਪੰਜਾਬ ਦੇ ਬੀਤੇ ਸਮੇ ਦੇ ਦੁਖਾਂਤ ਦੇ ਅਸਲ ਸੱਚ ਨੂੰ ਛੁਪਾਉਣ ਵਿਚ ਕਤਈ ਵੀ ਕਾਮਯਾਬ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧਿਰਾਂ, ਸਮਾਜਿਕ-ਧਾਰਮਿਕ ਸੰਸਥਾਂ ਅਤੇ ਸਿੱਖੀ ਸੰਸਥਾਵਾਂ ਨੂੰ ਇਹ ਸੰਜੀਦਗੀ ਭਰੀ ਅਪੀਲ ਕੀਤੀ ਕਿ ਉਹ ਸਤਲੁਜ ਫਿਲਮ ਨੂੰ ਆਪਣੇ ਪਿੰਡਾਂ, ਸ਼ਹਿਰਾਂ, ਕਸਬਿਆ ਦੇ ਗੁਰੂਘਰਾਂ ਅਤੇ ਹੋਰ ਸਮਾਜਿਕ ਸਥਾਨਾਂ ਵਿਚ ਪ੍ਰੌਜੈਕਟਰਾਂ ਰਾਹੀ ਵੱਧ ਤੋ ਵੱਧ ਸੰਗਤਾਂ ਨੂੰ ਇਸ ਫਿਲਮ ਨੂੰ ਦਿਖਾਉਣ ਦੀ ਜਿੰਮੇਵਾਰੀ ਨੂੰ ਦ੍ਰਿੜਤਾ ਤੇ ਸੰਜੀਦਗੀ ਨਾਲ ਨਿਭਾਉਣ ਤਾਂ ਕਿ ਹੁਕਮਰਾਨ ਜੋ ਲੰਮੇ ਸਮੇ ਤੋ ਪੰਜਾਬ ਸੂਬੇ ਵਿਚ ਗੁੰਦਾ ਗੁੰਦਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਕੇ ਸਾਡੇ ਵਿਰੁੱਧ ਨਫਰਤ ਦੀ ਕੰਧ ਖੜੀ ਕਰਨ ਦੀ ਕੋਸਿਸ ਕਰ ਰਿਹਾ ਹੈ, ਉਸਦੇ ਸੱਚ ਤੋ ਸਮੁੱਚੇ ਮੁਲਕ ਨਿਵਾਸੀਆ ਨੂੰ ਜਾਣੂ ਕਰਵਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਕਿਸੇ ਸੱਚ ਨੂੰ ਛੁਪਾਉਣ ਲਈ ਹੁਕਮਰਾਨ ਕਿੰਨੇ ਵੀ ਅਮਲ ਕਿਉ ਨਾ ਕਰੇ ਪਰ ਸੱਚ ਨੇ ਹਰ ਕੀਮਤ ਤੇ ਉਜਾਗਰ ਹੋਣਾ ਹੁੰਦਾ ਹੈ । ਸਰਬੱਤ ਦਾ ਭਲਾ ਲੋੜਨ ਵਾਲੀ ਹਰ ਦੀਨ ਦੁੱਖੀ, ਮਜਲੂਮ, ਲੋੜਵੰਦ ਤੇ ਔਖੇ ਸਮੇ ਵਿਚ ਕੰਮ ਆਉਣ ਵਾਲੀ ਸਿੱਖ ਕੌਮ ਦੇ ਉੱਚੇ-ਸੁੱਚੇ ਮਨੁੱਖਤਾ ਪੱਖੀ ਕਿਰਦਾਰ ਦਾ ਨੁਕਸਾਨ ਨਹੀ ਪਹੁੰਚਾ ਸਕੇਗੀ । ਅੰਤ ਨੂੰ ਫਤਹਿ ਪੰਜਾਬੀਆਂ, ਸਿੱਖ ਕੌਮ ਅਤੇ ਸੱਚ ਦੀ ਹੀ ਹੋ ਕੇ ਰਹੇਗੀ ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.