ਕਈ ਦਹਾਕਿਆਂ ਤੋਂ ਬਾਅਦ ਟਾਂਗਰਾ ਪਿੰਡ ਦੇ ਲੋਕਾਂ ਦੀ ਸੁਣੀ ਗਈ ਅਵਾਜ ਗੰਦੇ ਪਾਣੀ ਦੇ ਨਿਕਾਸ ਦੀ ਮੁਸ਼ਕਲ ਦਾ ਹੋਇਆ ਹੱਲ – ਸਰਪੰਚ ਲਖਵਿੰਦਰ ਕੌਰ ਚਾਹਲ
- ਰਾਜਨੀਤੀ
- 05 Aug, 2026 08:26 AM (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪਿੰਡ ਟਾਂਗਰਾ ਦੇ ਲੋਕ ਬਹੁਤ ਲੰਮੇਂ ਤੋਂ ਬਾਰਸ਼ ਦੇ ਮੌਸਮ ਦੌਰਾਨ ਗੰਦੇ ਪਾਣੀ ਦਾ ਨਿਕਾਸ ਨਾ ਹੋ ਸਕਣ ਕਾਰਣ ਬਹੁਤ ਜਿਆਦਾ ਦੁਖੀ ਸਨ।ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਮੌਕੇ ਤੇ ਹੀ ਗੰਦੇ ਪਾਣੀ ਦੇ ਨਿਕਾਸ ਦੀ ਮੁਸ਼ਕਲ ਨੂੰ ਹਲ ਕਰਨ ਦਾ ਐਲਾਨ ਕਰਕੇ ਮੌਕੇ ਤੇ ਹੀ 17 ਲੱਖ ਰੁਪੈ ਮਨਜੂਰ ਕਰ ਦਿਤੇ ਗਏ ਸਨ।ਸਰਪੰਚ ਲਖਵਿੰਦਰ ਕੌਰ ਚਾਹਲ ਨੇ ਦੱਸਿਆ ਕਿ ਪਾਣੀ ਦੇ ਨਿਕਾਸ ਲਈ ਪਾਈਪ ਲਾਈਨ ਵਿਛਾਉਣ ਲਈ ਪਾਈਪ ਪਹੁੰਚ ਚੁਕੇ ਹਨ।ਅੱਜ ਜੇ ਪੀ ਸੀ ਮਸ਼ੀਨ ਲਗਾ ਕੇ ਕੰਮ ਅਰੰਭ ਕਰ ਦਿਤਾ ਗਿਆ ਹੈ ਬਹੁਤ ਜਲਦੀ ਮੁਕੰਮਲ ਹੋ ਜਾਵੇਗਾ।ਪਿੰਡ ਟਾਂਗਰਾ ਦੇ ਲੋਕ ਬਾਰਸ਼ ਦੇ ਮੌਸਮ ਦੌਰਾਨ ਗੰਦੇ ਪਾਣੀ ਨਾਲੀਆਂ ਰਸਤਿਆਂ ਅਤੇ ਘਰਾਂ ਵਿਚ ਦਾਖਲ ਹੋਣ ਕਾਰਣ ਬਹੁਤ ਦੁਖੀ ਹੁੰਦੇ ਸਨ।ਇਥੋਂ ਤੱਕ ਕਿ ਰੱਖੜੀ ਦੇ ਤਿਉਹਾਰ ਸਮੇਂ ਭੈਣਾਂ ਭਰਾਵਾਂ ਨੂੰ ਰੱਖੜੀ ਬੰਨਣ ਲਈ ਆਉਣ ਤੋਂ ਝਿਜਕ ਮਹਿਸੂਸ ਕਰਦੀਆਂ ਸਨ।ਸਾਰੇ ਰਸਤਿਆਂ ਵਿਚ ਗੰਦਾ ਪਾਣੀ ਘਰਾਂ ਦੇ ਦਰਵਾਜਿਆਂ ਤੱਕ ਖੜਾ ਰਹਿੰਦਾ ਸੀ ਕੁਝ ਸਮਾਜ ਸੇਵਕਾਂ ਨੇ ਘਰਾਂ ਤੱਕ ਪਹੁੰਚਣ ਲੲੈ ਫਰੀ ਰਿਕਸ਼ੇ ਲਾ ਕੇ ਰੱਖੇ ਸਨ।ਤਾਂ ਕਿ ਭੈਣਾਂ ਆਪਣੇ ਭਰਾਵਾਂ ਦੇ ਘਰਾਂ ਤੱਕ ਪਹੁੰਚ ਸਕਣ।ਹੁਣ ਸਮਸਿਆ ਦਾ ਸਦੀਵੀ ਹਲ ਹੋ ਜਾਵੇਗਾ।ਇਸ ਸਮੇਂ ਪ੍ਰਮੁਖ ਆਗੂ ਕੋਆਰਡੀਨੇਟਰ ਇਕਬਾਲ ਸਿੰਘ ਚਾਹਲ,ਮੈਂਬਰ ਪੰਚਾਇਤ ਸਾਹਿਬ ਸਿੰਘ,ਬਖਤਾਵਰ ਸਿੰਘ ਨੰਬਰਦਾਰ, ਗੁਰਜੰਟ ਸਿੰਘ,ਮੰਗਲ ਸਿੰਘ,ਚਰਨਜੀਤ ਸਿੰਘ ਦੋਸਾਂਝ,,ਸ੍ਰੀ ਮਤੀ ਸ਼ਸ਼ੀ,ਰਮਨਦੀਪ ਕੌਰ,ਮੰਗਲ ਸਿੰਘ ਪ੍ਰਧਾਨ, ਅਮਰੀਕ ਸਿੰਘ,ਤਰਸੇਮ ਸਿੰਘ,ਸੁਖਰਾਜ ਸਿੰਘ,ਧੀਰਾ ਸਿੰਘ, ਗੁਰਵਿੰਦਰ ਸਿੰਘ ਪ੍ਰਧਾਨ ਬੀ ਸੀ ਸੈਲ,ਬਾਬਾ ਜਗਤਾਰ ਸਿੰਘ, ਅਮਰੀਕ ਸਿੰਘ ਫੌਜੀ ਆਦਿ ਹਾਜ਼ਰ ਸਨ।
Leave a Reply