ਬਾਦਲਾਂ ਦੀ ਬਦਮਾ਼ਸ਼ੀ ਅੱਜ ਵੀ ਕਾਇਮ-ਦਾਇਮ ਹੈ

ਬਾਦਲਾਂ ਦੀ ਬਦਮਾ਼ਸ਼ੀ ਅੱਜ ਵੀ ਕਾਇਮ-ਦਾਇਮ ਹੈ

ਬਾਦਲਾਂ ਦੀ ਬਦਮਾ਼ਸ਼ੀ ਅੱਜ ਵੀ ਕਾਇਮ-ਦਾਇਮ ਹੈ


ਤਖਤਾਂ ਦੇ ਜਥੇਦਾਰਾਂ ਨੂੰ ਜਥੇਦਾਰ ਬਣਾਉਣਾ ਹੋਵੇ ਜਾਂ ਜਥੇਦਾਰੀ ਦੇ ਅਹੁਦੇ ਤੋਂ ਹਟਾਉਣਾ ਹੋਵੇ ਇਹ ਅੱਜ ਵੀ ਬਾਦਲ ਪ੍ਰਾਈਵੇਟ ਲਿਮਿਟਿਡ ਕੰਪਨੀ ਦੇ ਹੱਥ ਵਿੱਚ ਹੈ ! ਭਾਈ ਕੁਲਦੀਪ ਸਿੰਘ ਗੜਗੱਜ ਨੂੰ ਕਾਰਜਕਾਰੀ ਜਥੇਦਾਰ ਬਣਾਉਣ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਅੰਤਾਂ ਦਾ ਵਿਰੋਧ ਹੋਇਆ ਪਰ ਬਾਦਲ ਕੰਪਨੀ ਟੱਸ ਤੋਂ ਮੱਸ ਨਹੀਂ ਹੋਈ , ਕਿਉਂਕਿ ਬਾਦਲਾਂ ਨੇ ਤਾਕਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ ! ਅੱਜ ਵੀ ਪੂਰੇ ਪੰਥ ਦੀ ਸਿਆਸਤ ਸੁਖਬੀਰ ਬਾਦਲ ਦੇ ਦੁਆਲੇ ਹੀ ਘੁੰਮਦੀ ਹੈ ! ਅੱਜ ਗਿਆਰਾਂ ਅਪਰੈਲ ਹੈ ਅਤੇ ਅਨੁਮਾਨ ਅਨੁਸਾਰ ਅਕਾਲੀ ਦਲ ਬਾਦਲ ਦਾ ਅਗਲਾ ਪਰਧਾਨ ਵੀ ਤੇਰਾਂ ਚੌਦਾ ਅਪਰੈਲ ਤੱਕ ਦੁਬਾਰਾ ਸੁਖਬੀਰ ਬਾਦਲ ਹੀ ਬਣੇਗਾ ! ਹਰ ਸਿਆਣਾ ਇਨਸਾਨ ਪਿੱਛਲੀਆਂ ਗਲਤੀਆਂ ਤੋਂ ਕੁੱਝ ਨਾ ਕੁੱਝ ਸਿੱਖਦਾ ਹੈ ਤੇ ਬਾਦਲਾਂ ਜਿੰਨਾਂ ਸਿਆਣਾ ਤਾਂ ਕਾਂ ਵੀ ਨਹੀਂ ਹੋਣਾ ! ਸਿਆਸਤ ਵਿੱਚ ਤਾਂ ਇਹਨਾਂ ਨੂੰ ਪਰਕਾਸ਼ ਸਿੰਘ ਬਾਦਲ ਪੂਰਾ ਚੰਡ ਗਿਆ ਹੋਇਆ ! ਹੁਣ ਅਗਲਿਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਬਾਬਾ ਧਨੌਲੇ ਨੂੰ ਥਾਪਣ ਲੱਗਿਆਂ ਜੀਰੋ ਪ੍ਰਤੀਸ਼ਤ ਵੀ ਹਵਾ ਨਹੀਂ ਨਿੱਕਲਣ ਦਿੱਤੀ ! ਭਾਵੇਂ ਧਾਰਮਿਕ ਰਾਜਨੀਤਿਕ ਸਮਜਿਕ ਆਰਥਿਕ ਜਾਂ ਆਮ ਜਿੰਦਗੀ ਹੀ ਕਿਉਂ ਨਾ ਹੋਵੇ ਕੰਮ ਸਹੀ ਉੱਹ ਹੀ ਹੁੰਦਾ ਹੈ ਜੋ ਕਰਨ ਤੋਂ ਬਾਅਦ ਹੀ ਪਤਾ ਲੱਗੇ ! ਹੁਣ ਇਹ ਨਾ ਸਮਝ ਲੈਣਾ ਕਿ ਮੈਂ ਬਾਦਲਾਂ ਦੇ ਫੈਨ ਹੋ ਗਿਆਂ ਹਾਂ ! ਪਰ ਇਹ ਬਾਦਲ ਮੁਸ਼ਟੰਡਾ ਦਲ ਚਲਾਕੀਆਂ ਵੀ ਕਰ ਰਿਹਾ ਹੈ ਤੇ ਉੱਹ ਵੀ ਰੱਬ ਦੇ ਘਰ ਨਾਲ , ਹਾਲ ਤਾਂ ਇਹਨਾਂ ਦਾ ਹੁਣ ਵੀ ਬਹੁਤਾ ਚੰਗਾ ਨਹੀਂ ਹੈ ਪਰ ਅੰਤ ਇਸ ਨਾਲੋਂ ਵੀ ਮਾੜਾ ਹੋਵੇਗਾ ! ਬਾਕੀ ਸਾਰੀਆਂ ਸਿੱਖ ਜਥੇਬੰਦੀਆਂ ਸਮੇਤ ਨਿਹੰਗ ਜਥੇਬੰਦੀਆਂ ਨੇ ਸਿਆਣਪ ਇਹੀ ਕੀਤੀ ਕਿ ਭਰਾ ਮਾਰੂ ਜੰਗ ਨਹੀਂ ਕੀਤੀ ! ਅਸੀਂ ਤਾਂ ਖਾਲਸਾ ਜੀਓ ਆਪਣਾ ਆਜਾਦ ਦੇਸ਼ ਖਾਲਿਸਤਾਨ ਬਣਾਉਣ ਦੀ ਜੰਗ 1849 ਤੋਂ ਆਮ ਕਰਕੇ ਅਤੇ 1978 ਤੋਂ ਖਾਸ ਕਰਕੇ ਲੜ ਰਹੇ ਹਾਂ ! ਇਹ ਤਾਂ ਸਾਡੀ ਬਦਕਿਸਮਤੀ ਹੈ ਕਿ ਸਾਨੂੰ ਨਾਲ ਦੀ ਨਾਲ ਆਪਣਿਆਂ ਨਾਲ ਵੀ ਲੜਨਾ ਪੈ ਰਿਹਾ ਹੈ ! ਇਹੋ ਜਿਹੇ ਮੌਕੇ ਦੀਆਂ ਸਰਕਾਰਾਂ ਦੇ ਟੁਕੜਬੋਚ ਕੌਲੀ ਚੱਟ ਜੁੱਤੀ ਚੱਟ ਲੋਕ ਸ਼ੁਰੂ ਤੋਂ ਹੀ ਨਾਲੋ ਨਾਲ ਚੱਲੇ ਆ ਰਹੇ ਹਨ ! ਇਹਨਾਂ ਨੂੰ ਚੰਦ ਕੁ ਟਕੇ ਅਤੇ ਵਜੀਰੀਆਂ ਮਿਲ ਜਾਣ ਮੋਦੀ ਅਮਿੱਤ ਸ਼ਾਹ ਵਰਗਿਆਂ ਨਾਲ ਬੈਠਣ ਉੱਠਣ ਦਾ ਮੌਕਾ ਮਿਲ ਜਾਵੇ ਇਹ ਚਾਪਲੂਸ ਇੰਨੇ ਵਿੱਚ ਹੀ ਖੁਸ਼ ਰਹਿੰਦੇ ਹਨ ! ਅਤੇ ਇਹੋ ਜਿਹੇ ਪੂਛ ਹਲਾਉਣ ਵਾਲੇ ਕੁੱਤਿਆਂ ਦੀ ਸਰਕਾਰਾਂ ਨੂੰ ਹਰ ਸਮੇਂ ਲੋੜ ਰਹਿੰਦੀ ਹੈ ! ਇਹ ਦੋ ਮੂੰਹੇਂ ਸੱਪਾਂ ਵਰਗੇ ਹੁੰਦੇ ਹਨ ਪੰਥ ਵੱਲ ਆ ਗਏ ਤਾਂ ਪੰਥ ਦੇ ਗੁਣ ਗਾਇਨ ਕਰਨੇ ਸਰਕਾਰੇ ਦਰਬਾਰੇ ਚਲੇ ਗਏ ਤਾਂ ਇਹਨਾਂ ਨੇ ਉੱਹਨਾਂ ਦੀਆਂ ਤਲੀਆਂ ਨੂੰ ਜੀਭ ਮਾਰੀ ਜਾਣੀ ਹੈ ! ਪੰਥ ਤਾਂ ਖੜ੍ਹਾ ਹੈ ਮਰਜੀਵੜਿਆਂ ਦੇ ਸਿਰ ਉੱਤੇ ਜਿਹਨਾਂ ਨੇ ਭਾਰਤ ਅਤੇ ਪੰਜਾਬ ਵਿੱਚ ਵੀ ਅਤੇ ਵਿਦੇਸ਼ਾਂ ਵਿੱਚ ਵੀ ਮੋਦੀ ਅਤੇ ਅਮਿੱਤ ਸ਼ਾਹ ਵਰਗੇ ਰਜਿਸਟਰਡ ਗੁੰਡਿਆਂ ਦੇ ਨਾਲ ਮੱਥਾ ਲਾਇਆ ਹੋਇਆ ! ਤੇ ਇਹੋ ਜਿਹੇ ਮਰਜੀਵੜਿਆਂ ਦੀ ਗਿਣਤੀ ਬਹੁਤ ਨਹੀਂ ਹੋਇਆ ਕਰਦੀ , ਅੱਜ ਵੀ ਗਿਣਤੀ ਦਸ ਪੰਦਰਾਂ ਵੀਹ ਕੁ ਹੋਣੇ ਨੇ ਤੇ ਗਦਾਰ ਜੁੰਡਲੀ ਦੇ ਵੀ ਰਲਾ ਮਿਲਾ ਕੇ ਇੰਨੇ ਕੁ ਹੀ ਹਨ ਬਾਕੀ ਤਾਂ ਇਹਨਾਂ ਬਾਦਲਾਂ ਦੇ ਮਗਰ ਹੂ ਹੂ ਕਰਨ ਵਾਲੇ ਹੀ ਹਨ ! ਇਤਿਹਾਸ ਵਿੱਚ ਨਾਮ ਲਿਖੇ ਜਾਣਗੇ ਉੱਹਨਾਂ ਦੇ ਜ਼ਿਹਨਾਂ ਨੇ ਹਿਮਾਚਲ ਦੇ ਗੁੰਡਿਆਂ ਦੇ ਬੁਥਾੜੇ ਭੰਨੇ ਜਿਹੜੇ ਕਹਿੰਦੇ ਸੀ ਭਭਿੰਡਰਾਂਵਾਲੇ ਸੰਤਾਂ ਦੀ ਫੋਟੋ ਅਤੇ ਖਾਲਿਸਤਾਨ ਦਾ ਝੰਡਾ ਨਹੀਂ ਹਿਮਾਚਲ ਵਿੱਚ ਲੱਗਣ ਦੇਣਾ ! ਉੱਹ ਕੱਲ੍ਹ ਦੀ ਭੂਤਨੀ ਤੇ ਸਿਵਿਆਂ ਵਿੱਚ ਅੱਧ ? ਹਿਮਾਚਲ ਸਾਡਾ ਹਰਿਆਣਾ ਸਾਡਾ ਰਾਜਸਥਨ ਸਾਡਾ ਦਿੱਲੀ ਦੀ ਸਰ ਜਮੀਨ ਦੀ ਰਜਿਸਟਰੀ ਅੱਜ ਵੀ ਸਿੱਖਾਂ ਦੇ ਨਾਮ ਬੋਲਦੀ ਹੈ , ਸੌ ਚੋਂ ਤਰੱਨਵੇਂ ਸਿਰ ਅਸੀਂ ਦਿਤੇ ਏਸ ਹਿੰਦੋਸਤਾਨ ਲਈ , ਹਿਸਾਬ ਕਿਤਾਬ ਕਰੋਗੇ ਮੇਜ ਤੇ ਬੈਠ ਕੇ ਸੱਤ ਪ੍ਰਤੀਸ਼ਤ ਹੀ ਮਿਲਣਾ ਹੈ ਹਿੰਦੋਸਤਾਨ , ਬਾਕੀ ਦਾ ਤਰੱਨਵੇਂ ਪ੍ਰਤੀਸ਼ਤ ਸਾਡਾ ਹੈ , ਉੱਹ ਜਿਹੜੀ ਮਰਜੀ ਪਹਾੜੀ ਪਹੂੜੀ ਲੈ ਲਿਓ ! ਉੱਹ ਨਕਲੀ ਅਕਾਲੀਓ ਅਤੇ ਜਨੂੰਨੀ ਅਤੇ ਕੱਟੜਵਾਦੀ ਅਮਨ ਸੂਦ ਵਰਗੇ ਹਿੰਦੂਓ ਸਾਡੇ ਸਬਰ ਨੂੰ ਹੋਰ ਨਾਂ ਪਰਖੋ , ਕਿਸੇ ਸਮੇਂ ਅੱਸੀਂ ਸਾਲਾਂ ਦੇ ਬਾਬੇ ਦੀਪ ਸਿੰਘ ਨੂੰ ਕਲਮ ਛੱਡ ਕੇ ਖੰਡਾ ਚੁੱਕਣਾ ਪੈ ਗਿਆ ਸੀ , ਅਤੇ ਉੱਹ ਇਤਿਹਾਸ ਦੁਬਾਰਾ ਵੀ ਦੁਹਰਿਆ ਜਾ ਸਕਦਾ ਹੈ ! ਬਾਕੀ ਮੈਂ ਤਾਂ ਨਹੀਂ ਕਹਿੰਦਾ ਪਰ ਸਿਆਣੇ ਕਹਿੰਦੇ ਹੁੰਦੇ ਨੇ ਕਿ ਅੱਤ ਖੁਦਾ ਦਾ ਵੈਰ ਹੁੰਦਾ ਹੈ , ਜਦੋਂ ਜਦੋਂ ਵੀ ਕਿਸੇ ਨੇ ਅੱਤ ਚੁੱਕੀ ਹੈ ਤੇ ਖੁਦਾ ਨੇ ਆਪਣੇ ਦੂਤ ਭੇਜ ਕੇ ਉੱਸ ਅੱਤ ਚੁੱਕਣ ਵਾਲੇ ਦਾ ਅੰਤ ਕਰਵਾਇਆ ਹੈ ! ਬਾਕੀ ਖਾਲਸਾ ਕੌਮ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਵਾਲੇ ਬਣੋ , ਖੰਡੇ ਦੀ ਪਾਹੁਲ ਛਕੋ ਅਤੇ ਸ਼ਸਤਰਧਾਰੀ ਹੋਵੋ , ਫਿਰ ਕਿਸੇ ਵੀ ਗੁੱਲੀ ਰਾਮ ਛੱਲੀ ਰਾਮ ਦੀ ਜੁਰਅੱਤ ਨਹੀਂ ਪਵੇਗੀ ਕਿ ਤੁਹਾਡੀ ਦਸਤਾਰ ਜਾਂ ਚੁੰਨੀ ਨੂੰ ਕੋਈ ਹੱਥ ਪਾਵੇ ਜੀ ! ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ।


- ਹਰਪ੍ਰੀਤ ਸਿੰਘ ਪੰਮਾ (ਅਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114