ਤਿਉਹਾਰਾਂ ਦੌਰਾਨ ਮਠਿਆਈਆਂ ਦੀ ਮੰਗ ਵਿਚਕਾਰ ਮਿਲਾਵਟ ਤੇ ਰੋਕ ਜ਼ਰੂਰੀ,ਜਾਗਰੂਕਤਾ ਨਾਲ ਹੀ ਸੁਰੱਖਿਅਤ ਰਹਿਣਗੇ ਖਪਤਕਾਰ-ਪੰਡਿਤ/ਅਸ਼ੋਕ/ਆਨੰਦ
- ਕਾਰੋਬਾਰ
- (Asia/Kolkata)
ਤਿਉਹਾਰਾਂ ਦੀ ਖੁਸ਼ੀ ਚ ਸਿਹਤ ਨਾਲ ਸਮਝੌਤਾ ਨਾ ਕਰੋ-ਵਿਹਿਪ
ਖਾਣ-ਪੀਣ ਦੀਆਂ ਵਸਤੂਆਂ ਦੀ ਨਿਯਮਤ ਜਾਂਚ ਤੇਜ਼ ਕਰਨ ਦੀ ਕੀਤੀ ਮੰਗ
ਕਪੂਰਥਲਾ 21 ਸਿਤੰਬਰ ਗੌਰਵ ਮੜੀਆ
)ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਾਜ਼ਾਰਾਂ ਚ ਮਠਿਆਈਆਂ,ਦੁੱਧ,ਖੋਇਆ,ਪਨੀਰ ਅਤੇ ਹੋਰ ਦੁੱਧ ਤੋਂ ਬਣੇ ਉਤਪਾਦਾਂ ਦੀ ਮੰਗ ਵਧ ਗਈ ਹੈ।ਇਸ ਦੇ ਨਾਲ ਹੀ ਖਾਣ-ਪੀਣ ਦੀਆਂ ਵਸਤੂਆਂ ਚ ਮਿਲਾਵਟ ਦੀ ਸੰਭਾਵਨਾ ਵੀ ਵਧਣ ਲੱਗੀ ਹੈ।ਇਸੇ ਮਸਲੇ ਸਬੰਧੀ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਜਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਤੇ ਬਜਰੰਗ ਦਲ ਦੇ ਜਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖਾਣ-ਪੀਣ ਦੀਆਂ ਵਸਤੂਆਂ ਦੀ ਚੈਕਿੰਗ ਮੁਹਿੰਮ ਨੂੰ ਸਿਰਫ ਤਿਉਹਾਰਾਂ ਤੱਕ ਸੀਮਤ ਨਾ ਰੱਖਿਆ ਜਾਵੇ।ਨਰੇਸ਼ ਪੰਡਿਤ ਨੇ ਕਿਹਾ ਕਿ ਤਿਉਹਾਰ ਪਰਿਵਾਰ ਅਤੇ ਸਮਾਜ ਲਈ ਖੁਸ਼ੀ ਦੇ ਮੌਕੇ ਹੁੰਦੇ ਹਨ ਪਰ ਮਿਲਾਵਟੀ ਖਾਣ-ਪੀਣ ਦੀਆਂ ਵਸਤੂਆਂ ਇਸ ਖੁਸ਼ੀ ਨੂੰ ਸਿਹਤ ਸਬੰਧੀ ਸਮੱਸਿਆ ਚ ਬਦਲ ਸਕਦੇ ਹਨ।ਖਾਸ ਕਰ ਕੇ ਮਠਿਆਈਆਂ ਚ ਵਰਤੇ ਜਾਣ ਵਾਲੇ ਖੋਏ,ਪਨੀਰ,ਦੁੱਧ ਅਤੇ ਹੋਰ ਸਮੱਗਰੀ ਦੀ ਗੁਣਵੱਤਾ ਵੱਲ ਖਪਤਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਬਾਜ਼ਾਰ ਚ ਘੱਟ ਕੀਮਤ ਦੇਖ ਕੇ ਖਾਣ-ਪੀਣ ਦੀਆਂ ਵਸਤੂਆਂ ਖਰੀਦਣ ਦੀ ਬਜਾਏ ਉਸ ਦੀ ਗੁਣਵੰਤਾ ਅਤੇ ਭਰੋਸੇਯੋਗਤਾ ਨੂੰ ਤਰਜੀਹ ਦੇਣੀ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀ ਜਾਗਰੂਕਤਾ ਮਿਲਾਵਟਖੋਰੀ ਤੇ ਰੋਕ ਲਗਾਉਣ ਦਾ ਇਕ ਪ੍ਰਭਾਵਸ਼ਾਲੀ ਸਾਧਨ ਹੈ।ਜੇਕਰ ਗਾਹਕ ਸਾਮਾਨ ਖਰੀਦਦੇ ਸਮੇਂ ਉਸ ਖਾਣ-ਪੀਣ ਦੀਆਂ ਵਸਤੂਆਂ ਦੀ ਪੈਕਿੰਗ,ਨਿਰਮਾਣ ਅਤੇ ਮਿਆਦ ਪੁੱਗਣ ਦੀ ਤਰੀਕ,ਗੁਣਵੱਤਾ ਅਤੇ ਸਫਾਈ ਦੀ ਸਥਿਤੀ ਵੱਲ ਧਿਆਨ ਦੇਣ ਤਾਂ ਤਾਂ ਦੁਕਾਨਦਾਰਾਂ ਤੇ ਵੀ ਬਿਹਤਰ
ਗੁਣਵੰਤਾ ਬਣਾਈ ਰੱਖਣ ਦਾ ਦਬਾਅ ਬਣੇਗਾ। ਨਰੇਸ਼ ਪੰਡਿਤ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਮਠਿਆਈਆਂ ਦੀਆਂ ਦੁਕਾਨਾਂ ਅਤੇ ਡੇਅਰੀਆਂ ਤੇ ਖਾਦ ਸੁਰੱਖਿਆ ਵਿਭਾਗ ਵੱਲੋਂ ਜਾਂਚ ਵਧਾਈ ਜਾਣੀ ਚਾਹੀਦੀ ਹੈ।ਦੁੱਧ,ਖੋਆ,ਪਨੀਰ,ਘਿਓ ਅਤੇ ਮਠਿਆਈਆਂ ਦੇ ਸੈਂਪਲ ਲੈ ਕੇ ਉਨ੍ਹਾਂ ਦੀ ਪ੍ਰਯੋਗਸ਼ਾਲਾ ਚ ਜਾਂਚ ਕਰਵਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਸਿਰਫ ਮੁਹਿੰਮ ਚਲਾਉਣ ਅਤੇ ਸੈਪਲ ਲੈਣ ਨਾਲ ਮਕਸਦ ਪੂਰਾ ਨਹੀਂ ਹੋਵੇਗਾ,ਸਗੋਂ ਸੈਂਪਲ ਲੈਣ ਤੋਂ ਬਾਅਦ ਜਾਂਚ ਰਿਪੋਰਟ ਦੇ ਆਧਾਰ ਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਵੀ ਹੋਣੀ ਚਾਹੀਦੀ ਹੈ।ਇਸ ਨਾਲ ਖਾਣ-ਪੀਣ ਦੀਆਂ ਵਸਤੂਆਂ ਦੇ ਕਾਰੋਬਾਰੀਆਂ ਚ ਨਿਯਮਾਂ ਦੀ ਪਾਲਣਾ ਸਬੰਧੀ ਗੰਭੀਰਤਾ ਵਧੇਗੀ।ਅਸ਼ੋਕ ਕੁਮਾਰ ਨੇ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੰਤਾ ਦੇ ਨਾਲ-ਨਾਲ ਦੁਕਾਨਾਂ ਦੀ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਗੱਲ ਕਹੀ।ਉਨ੍ਹਾਂ ਕਿਹਾ ਕਿ ਮਠਿਆਈਆਂ ਨੂੰ ਖੁੱਲ੍ਹੇ ਚ ਰੱਖਣ,ਖਾਣ-ਪੀਣ ਦੀਆਂ ਵਸਤੂਆਂ ਨੂੰ ਗੰਦੀ ਥਾਂ ਤੇ ਰੱਖਣ ਜਾਂ ਸਫਾਈ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਦੀ ਲੋਕਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਾਣ-ਪੀਣ ਦੀਆਂ ਵਸਤੂਆਂ ਦੀ ਸੁਰੱਖਿਆ ਟੀਮਾਂ ਵੱਲੋਂ ਦੁਕਾਨਾਂ ਦੀ ਜਾਂਚ ਦੌਰਾਨ ਸਿਰਫ ਸੈਪਲ ਲੈਣ ਦੀ ਬਜਾਏ ਸਫਾਈ,ਖਾਣ-ਪੀਣ ਦੀਆਂ ਵਸਤੂਆਂ ਦੀ ਸੰਭਾਲ ਅਤੇ ਖਾਧ ਸੁਰੱਖਿਆ ਮਾਪਦੰਡਾਂ ਦੀ ਵੀ ਜਾਂਚ ਕੀਤੀ ਜਾਵੇ।ਅਸ਼ੋਕ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਖਰੀਦਦੇ ਸਮੇਂ ਸਿਰਫ ਘੱਟ ਕੀਮਤ ਨੂੰ ਆਧਾਰ ਨਾ ਬਣਾਉਣ।ਭਰੋਸੇਯੋਗ ਦੁਕਾਨਾਂ ਤੇ ਹੀ ਸਾਮਾਨ ਖਰੀਦਿਆ ਜਾਵੇ ਅਤੇ ਸ਼ੱਕੀ ਗੁਣਵੱਤਾ ਵਾਲੀ ਖਾਦ ਸਮੱਗਰੀ ਮਿਲਣ ਤੇ ਸਬੰਧਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਖਪਤਕਾਰ ਜੇਕਰ ਜਾਗਰੂਕ ਹੈ ਕੇ ਖਰੀਦਦਾਰੀ ਕਰਨ ਤਾਂ ਮਿਲਾਵਟ ਕਰਨ ਵਾਲਿਆਂ ਤੇ ਕਾਫੀ ਹੱਦ ਤੱਕ ਰੋਕ ਲਗਾਈ ਜਾ ਸਕਦੀ ਹੈ।ਆਨੰਦ ਯਾਦਵ ਨੇ ਕਿਹਾ ਕਿ ਮਿਲਾਵਟਖੋਰੀ ਖਿਲਾਫ ਪ੍ਰਸ਼ਾਸਨ,ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।ਪ੍ਰਸ਼ਾਸਨ ਨੂੰ ਜਿੱਥੇ ਨਿਯਮਤ ਜਾਂਚ ਅਤੇ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ,ਉੱਥੇ ਹੀ ਦੁਕਾਨਦਾਰਾਂ ਨੂੰ ਵੀ ਲੋਕਾਂ ਦੀ ਸਿਹਤ ਨੂੰ ਤਰਜੀਹ ਦਿੰਦਿਆਂ ਗੁਣਵੱਤਾ ਵਾਲ਼ੀਆਂ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।ਆਨੰਦ ਯਾਦਵ ਨੇ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਤਾਂ ਹੀ ਹੈ ਜਦੋਂ ਪਰਿਵਾਰਾਂ ਤੱਕ ਸੁਰੱਖਿਅਤ ਅਤੇ ਗੁਣਵੱਤਾ ਵਾਲ਼ੀਆਂ ਖਾਣ-ਪੀਣ ਦੀਆਂ ਵਸਤੂਆਂ ਪਹੁੰਚਣ।
Leave a Reply