ਡਾਕਟਰ ਸੰਜੀਵ ਭਗਤ 31 ਸਾਲ ਦੀ ਨੌਕਰੀ ਉਪਰੰਤ ਸੇਵਾ ਮੁਕਤ

ਡਾਕਟਰ ਸੰਜੀਵ ਭਗਤ 31 ਸਾਲ ਦੀ ਨੌਕਰੀ ਉਪਰੰਤ ਸੇਵਾ ਮੁਕਤ

ਕਪੂਰਥਲਾ 2 ਜੁਲਾਈ ਗੌਰਵ ਮੜੀਆ 

ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਅੱਜ 31 ਤੋਂ ਵੱਧ ਸਾਲਾਂ ਦੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋ ਗਏ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਤੇ ਹੋਰ ਸਟਾਫ਼ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਈ ਦਿੱਤੀ ਗਈ ਅਤੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ । ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਉਨ੍ਹਾਂ ਨੇ ਤਨਦੇਹੀ ਨਾਲ ਨਿਭਾਈ।ਇਸ ਮੌਕੇ ਸਟਾਫ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਕਿਹਾ ਕਿ ਉਨ੍ਹਾਂ ਨੇ 30 ਸਾਲ ਦੀ ਨੌਕਰੀ ਇਕ ਬੇਦਾਗ਼ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਮੈਡੀਕਲ ਅਫ਼ਸਰ ਵਜੋਂ ਕੀਤੀ ਹੈ।ਜ਼ਿਕਰਯੋਗ ਹੈ ਕਿ ਡਾਕਟਰ ਸੰਜੀਵ ਭਗਤ ਨੇ 1990 ਵਿਚ ਐਮ.ਬੀ.ਬੀ.ਐਸ, ਸੀ.ਐਮ.ਸੀ ਲੁਧਿਆਣਾ ਤੋਂ ਪਾਸਆਊਟ ਕੀਤੀ। ਇਸ ਉਪਰੰਤ ਉਨ੍ਹਾਂ ਨੇ 1995 ਵਿਚ ਬਤੌਰ ਮੈਡੀਕਲ ਅਫ਼ਸਰ ਸਿਹਤ ਵਿਭਾਗ ਨੂੰ ਜੁਆਇੰਨ ਕੀਤਾ। ਉਨ੍ਹਾਂ ਨੇ ਬਾਬਾ ਬਕਾਲਾ, ਅੰਮ੍ਰਿਤਸਰ ਸਮੇਤ ਕਈ ਜਗ੍ਹਾ 'ਤੇ ਬੌਤਰ ਮੈਡੀਕਲ ਅਫ਼ਸਰ ਆਪਣੀਆਂ ਸੇਵਾਵਾਂ ਦਿੱਤੀਆਂ। ਸਿਵਲ ਸਰਜਨ ਵਜੋਂ ਪ੍ਰਮੋਸ਼ਨ ਹੋਣ ਤੋਂ ਪਹਿਲਾਂ ਡਾਕਟਰ ਸੰਜੀਵ ਭਗਤ 5 ਵੀਂ ਆਈ.ਆਰ.ਬੀ ਪੰਜਾਬ ਪੁਲਿਸ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਪਹਿਲਾਂ ਬਤੌਰ ਮੈਡੀਕਲ ਅਫ਼ਸਰ ਤੇ ਫਿਰ ਸੀਨੀਅਰ ਮੈਂਡੀਕਲ ਅਫ਼ਸਰ ਵਜੋਂ ਗਿਆਰਾਂ ਸਾਲਾਂ ਤੋਂ ਵੱਧ ਸਮਾਂ 5 ਵੀਂ ਆਈ.ਆਰ.ਬੀ ਪੰਜਾਬ ਪੁਲਿਸ ਵਿਚ ਅਨੇਕਾਂ ਚਨੌਤੀਆਂ ਦਾ ਸਾਹਮਣਾ ਕਰਦੇ ਹੋਏ ਪੰਜਾਬ ਪੁਲਿਸ ਨਾਲ ਗੁਜਰਾਤ,ਅਸਾਮ, ਨਾਗਾਲੈਂਡ,ਤ੍ਰਿਪੁਰਾ, ਕੇਰਲਾ, ਛੱਤੀਸਗੜ੍ਹ, ਮੱਧ ਪ੍ਰਦੇਸ਼,ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚ ਵੀ ਡਿਊਟੀ ਬੜੀ ਹੀ ਤਨਦੇਹੀ ਨਾਲ ਨਿਭਾਈ ਗਈ। ਸਿਵਲ ਸਰਜਨ ਕਪੂਰਥਲਾ ਸੰਜੀਵ ਭਗਤ,ਦੀ ਰਿਟਾਇਰਮੈਂਟ ਪਾਰਟੀ ਦੌਰਾਨ ਸਹਾਇਕ ਸਿਵਲ ਸਰਜਨ ਡਾ. ਅਨੂੰ ਸ਼ਰਮਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਰਵਜੀਤ ਸਿੰਘ, ਡੀਆਈਓ ਡਾ. ਰਣਦੀਪ ਸਿੰਘ,ਡਿਪਟੀ ਮੈਡੀਕਲ ਕਮਿਸ਼ਨਰ ਡਾ.ਸੰਦੀਪ ਭੋਲਾ, ਐਸ ਐਮ ਓ ਡਾ. ਪਰਮਿੰਦਰ ਕੌਰ, ਡਾ.ਰਾਜੀਵ ,ਡਾ. ਨਵਪ੍ਰੀਤ ਕੌਰ, ਸੁਪਰਡੈਂਟ ਰਾਮ ਅਵਤਾਰ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.