ਕਿਸਾਨ ਆੜਤੀਆਂ ਨੂੰ ਫਰਦਾਂ ਨਹੀਂ ਦੇਣਗੇ
- ਰਾਸ਼ਟਰੀ
- 20 Jan, 2025 12:00 AM (Asia/Kolkata)
ਤਰਨ ਤਾਰਨ 13 ਸਤੰਬਰ (ਡਾਕਟਰ ਜਗਜੀਤ ਸਿੰਘ ਬੱਬੂ)ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜ਼ਿਲਾ ਪ੍ਰਧਾਨ ਸ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਸਿੱਧਵਾਂ ਸਤਨਾਮ ਸਿੰਘ ਮਾਣੋਚਾਹਲ ਫਤਿਹ ਸਿੰਘ ਪਿੱਦੀ ਬੀਬੀ ਰਣਜੀਤ ਕੌਰ ਕੱਲਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਤੇ ਬੇਲੋੜੀਆਂ ਸ਼ਰਤਾਂ ਲਾ ਰਹੀ ਹੈ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਆੜਤੀਆਂ ਨੂੰ ਫਰਦਾਂਨਹੀਂ ਦੇਣਗੇ । ਕਿਸਾਨ ਪੰਜਾਬ ਸਰਕਾਰ ਵੱਲੋਂ ਕੀਤੇ ਹੋਏ ਚੋਣ ਵਾਅਦੇ ਪੂਰੇ ਕਰਵਾਉਣ ਲਈ 28,29,30 ਸਤੰਬਰ ਨੂੰ ਡੀਸੀ ਦਫ਼ਤਰਾਂ ਤੇ ਧਰਨੇ ਦਿੱਤੇ ਜਾਣਗੇ ਜੋ ਮੰਗਾਂ ਮਨਵਾਉਣ ਤੱਕ ਜਾਰੀ ਰਹਿਣਗੇ ਇਸ ਮੌਕੇ ਦਿਆਲ ਸਿੰਘ ਮੀਆਵਿੰਡ ਮੁਖਤਿਆਰ ਸਿੰਘ ਬਿਹਾਰੀ ਪੁਰ ਮਨਜਿੰਦਰ ਸਿੰਘ ਗੋਹਲਵੜ ਸਲਵਿੰਦਰ ਸਿੰਘ ਜੀਓਬਾਲਾ ਸੁਖਵਿੰਦਰ ਸਿੰਘ ਦੁੱਗਲ ਵਾਲਾ ਦਿਲਬਾਗ ਸਿੰਘ ਪਹੂਵਿੰਡ ਹਰਜਿੰਦਰ ਸਿੰਘ ਸਕਰੀ ਅਜੀਤ ਸਿੰਘ ਚੱਬਾ ਬਚਿੱਤਰ ਸਿੰਘ ਛਾਪੜੀ ਮੇਹਰ ਸਿੰਘ ਤਲਵੰਡੀ ਗੂਰਭੇਜ ਸਿੰਘ ਧਾਲੀਵਾਲ ਨਿਰੰਜਣ ਸਿੰਘ ਬਗਰਾੜੀ ਗੁਰਜੀਤ ਸਿੰਘ ਗੰਡੀਵਿੰਡ ਜਰਨੈਲ ਸਿੰਘ ਨੂਰਦੀ ਇਕਬਾਲ ਸਿੰਘ ਵੜਿੰਗ ਆਦਿ ਆਗੂ ਹਾਜਰ ਸਨ