ਆਰੀਆ ਮਾਡਲ ਹਾਈ ਸਕੂਲ ਅੱਪਰਾ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਆਰੀਆ ਮਾਡਲ ਹਾਈ ਸਕੂਲ ਅੱਪਰਾ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਅੱਪਰਾ,12 ਮਈ-(ਤੀਰਥ ਸਿੰਘ ਮੈਂਗੜ੍ਹਾ):-ਆਰੀਆ ਮਾਡਲ ਹਾਈ ਸਕੂਲ ਲੋਹਗੜ੍ਹ ਰੋਡ ਅੱਪਰਾ ਦਾ ਦਸਵੀਂ ਦਾ ਨਤੀਜਾ ਇਸ ਸਾਲ ਵੀ ਬਹੁਤ ਹੀ ਵਧੀਆ ਰਿਹਾ। ਸਕੂਲ ਮੁੱਖੀ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਰੂਸ਼ੀ ਪੁੱਤਰੀ ਪਵਨ ਕੁਮਾਰ ਕਾਲੀਆ ਨੇ 650 ਵਿੱਚੋਂ 587 (90.30% )ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜੈਸਮੀਨ ਕੌਰ ਪੁੱਤਰੀ ਜਸਵੰਤ ਸਿੰਘ ਨੇ 650 ਵਿੱਚੋਂ 580 (89.23%) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰਾਂ ਹੀ ਹਰਮਨ ਕੌਰ ਪੁੱਤਰੀ ਓਂਕਾਰ ਸਿੰਘ ਸਹੋਤਾ ਨੇ 650 ਵਿੱਚੋਂ 571 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਹੀ ਸਰਸਵਤੀ ਕੁਮਾਰੀ ਪੁੱਤਰੀ ਸ਼ਿਵ ਕੁਮਾਰ ਨੇ 560/650ਅੰਕ, ਤਮੰਨਾ ਚੌਹਾਨ ਸਪੁੱਤਰੀ ਸੁਲੱਖਣ ਚੌਹਾਨ ਨੇ 560/650 ਅੰਕ, ਸਾਹਿਬ ਸਿੰਘ ਸਹੋਤਾ ਪੁੱਤਰ ਇੰਦਰਜੀਤ ਸਿੰਘ ਸਹੋਤਾ ਨੇ 520/650 ਅੰਕ, ਸਾਹਿਬਜੋਤ ਸਿੰਘ ਸਪੁੱਤਰ ਸਰਬਜੀਤ ਸਿੰਘ ਨੇ 512/650 ਅੰਕ ਪ੍ਰਾਪਤ ਕੀਤੇ ਬਾਕੀ ਵਿਦਿਆਰਥੀਆਂ ਨੇ ਵੀ ਬਹੁਤ ਵਧੀਆ ਨੰਬਰ ਹਾਸਿਲ ਕੀਤੇ ਹਨ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕ ਜਸਵਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਲਗਨ ਮਾਪਿਆਂ ਦਾ ਸਾਥ ਅਤੇ ਸਟਾਫ ਦੀ ਮੇਹਨਤ ਸਦਕਾ ਹੀ ਐਨਾ ਵਧੀਆ ਨਤੀਜਾ ਆਇਆ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.