ਕੌਮੀ ਇਨਸਾਫ ਮੋਰਚੇ ਵੱਲੋਂ ਸਮੁੱਚੇ ਪੰਜਾਬੀਆਂ, ਧਾਰਮਿਕ, ਸਮਾਜਿਕ, ਕਿਸਾਨ ਜਥੇਬੰਦੀਆਂ ਨੂੰ 21 ਅਗਸਤ ਦਾ ਪੰਜਾਬ ਬੰਦ ਸਫਲ ਬਣਾਉਣ ਲਈ ਕੀਤੀ ਅਪੀਲ
- ਰਾਜਨੀਤੀ
- 19 Aug, 2026 04:08 PM (Asia/Kolkata)
15 ਅਗੱਸਤ ਨੂੰ ਸ਼ਾਂਤਮਈ ਤਰੀਕੇ ਕੀਤੇ ਜਾ ਰਹੇ ਰੋਸ ਮਾਰਚ ਨੂੰ ਤਾਰਪੀਡੋ ਕਰਨ ਲਈ ਪਹਿਲਾਂ ਫੇਕ ਖਬਰਾਂ. ਫਿਰ ਅੱਥਰੂ ਗੈਸ ਦੇ ਗੋਲੇ ਅਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਨੌਜਵਾਨਾਂ ਬੱਚਿਆਂ, ਬੀਬੀਆਂ, ਬਜ਼ੁਰਗਾਂ ਅਤੇ ਪੱਤਰਕਾਰਾਂ ਨੂੰ ਕੀਤਾ ਜਖਮੀ : ਮੁੱਖ ਬੁਲਾਰਾ ਜਥੇ. ਗੁਰਦੀਪ ਸਿੰਘ ਬਠਿੰਡਾ
ਚੰਡੀਗੜ੍ਹ 19 ਅਗਸਤ (ਮੰਗਤ ਸਿੰਘ ਸੈਦਪੁਰ) : ਕੌਮੀ ਇਨਸਾਫ ਮੋਰਚੇ ਮੋਹਾਲੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ਉਤੇ ਚੰਡੀਗੜ ਪ੍ਰਸ਼ਾਸ਼ਨ ਵਲੋਂ ਭਾਜਪਾ ਦੇ ਇਸ਼ਾਰੇ ਉੱਤੇ 15 ਅਗੱਸਤ ਨੂੰ ਸ਼ਾਂਤਮਈ ਤਰੀਕੇ ਕੀਤੇ ਜਾਣ ਵਾਲੇ ਰੋਸ ਮਾਰਚ ਨੂੰ ਤਾਰਪੀਡੋ ਕਰਨ ਲਈ ਪਹਿਲਾਂ ਫੇਕ ਖਬਰਾਂ ਅਤੇ ਫੇਰ ਅੱਥਰੂ ਗੈਸ ਦੇ ਗੋਲੇ ਅਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਬੱਚੇ, ਬੀਬੀਆਂ ,ਬਜੁਰਗ ਅਤੇ ਪੱਤਰਕਾਰਾਂ ਨੂੰ ਜਖਮੀ ਕੀਤਾ ਗਿਆ। ਹੱਕ ਮੰਗਦੇ ਸਿੱਖਾਂ ਨੂੰ ਆਪਣੀ ਹੀ ਰਾਜਧਾਨੀ ਵਿੱਚ ਆਪਣੇ ਰਾਜਪਾਲ ਕੋਲ ਆਪਣੀ ਆਵਾਜ਼ ਪੁੱਜਦੀ ਕਰਨ ਦਾ ਅਧਿਕਾਰ ਬੇਰੀਕੇਡਾਂ ਦੀਆਂ ਕੰਧਾਂ ਖੜੀਆਂ ਕਰਕੇ ਖੋਹ ਲਿਆ ਹੈ। ਮੋਰਚੇ ਦੇ ਆਗੂਆਂ ਵਲੋਂ ਇਸ ਦੀ ਨਿੰਦਾ ਕੀਤੀ ਗਈ। ਕੌਮੀ ਇਨਸਾਨ ਮੋਰਚੇ ਦੇ ਤਾਲਮੇਲ ਕਮੇਟੀ ਦੇ ਆਗੂਆਂ ਵੱਲੋਂ 21 ਅਗੱਸਤ ਦੇ ਸ਼ਾਂਤਮਈ ਪੰਜਾਬ ਬੰਦ ਲਈ ਪੰਜਾਬੀਆਂ ਤੋਂ ਸਹਿਯੋਗ ਮੰਗਦਿਆਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤਕ ਆਵਾਜਾਈ, ਦੁਕਾਨਾਂ ਅਤੇ ਅਦਾਰੇ ਬੰਦ ਰੱਖਣ ਲਈ ਅਪੀਲ ਕੀਤੀ ਗਈ। ਮੋਰਚੇ ਨਾਲ ਜੁੜੀਆਂ ਪੰਥਕ ਪਾਰਟੀਆਂ, ਕਿਸਾਨ-ਮਜ਼ਦੂਰ ਜੱਥੇਬੰਦੀਆਂ ਅਤੇ ਪੰਥਕ ਧਿਰਾਂ ਨੂੰ ਪ੍ਰੈਸ ਕਾਨਫਰੰਸ ਜ਼ਰੀਏ ਸੁਨੇਹਾ ਦਿੱਤਾ ਹੈ ਕਿ ਉਹ ਪੰਜਾਬੀਆਂ ਦਾ ਸਾਥ ਲੈ ਕੇ ਆਪਸੀ ਸਹਿਮਤੀ ਨਾਲ ਇਸ ਬੰਦ ਨੂੰ ਸਫਲ ਬਣਾਉਣ ਪੂਰਾ ਯੋਗਦਾਨ ਤਨੋ-ਮਨੋ ਪਾਇਆ ਜਾਵੇ। ਇਸ ਮੌਕੇ ਚੰਡੀਗੜ ਪ੍ਰਸ਼ਾਸਨ ਵਲੋਂ ਮੋਰਚੇ ਦੇ ਆਗੂ ਅਤੇ ਵਿੱਤ ਕਮੇਟੀ ਦੇ ਮੈਂਬਰ ਤਰੁਣ ਜੈਨ ਬਾਵਾ ਨੂੰ ਉਨ੍ਹਾਂ ਦੇ 8 ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਜੇਲ ਭੇਜਣ ਦੀ ਨਿਖੇਧੀ ਕੀਤੀ ਗਈ। ਮੋਰਚੇ ਵਲੋਂ ਉਨ੍ਹਾਂ ਉਤੇ ਪਾਏ, ਆਰਮਜ਼ ਐਕਟ ਦੇ ਝੂਠੇ ਮੁੱਕਦਮੇ ਦਾ ਸਖ਼ਤ ਨੋਟਿਸ ਲਿਆ ਗਿਆ। ਜਿਸ ਵਿਚ ਪਰਦਰਸ਼ਨਕਾਰੀਆਂ ਦੀਆਂ ਗੱਡੀਆਂ ਵਿਚੋਂ 4 ਸ੍ਰੀ ਸਾਹਿਬ ਦੀ ਬਰਾਮਦਗੀ ਦਿਖਾਈ ਗਈ ਹੈ। ਉਨ੍ਹਾਂ ਨਾਲ ਫੜੇ ਨੌਜਵਾਨਾਂ ਵਿਚੋਂ 5 ਦੁਮਾਲਾ ਸਜਾਏ ਸਿੰਘ ਸਨ। ਮੋਰਚੇ ਨੇ ਸਵਾਲ ਕੀਤਾ ਕੀ ਹੁਣ ਭਾਜਪਾ ਸਿੱਖਾਂ ਦੀ ਸ਼ਾਨ ਅਤੇ ਪਹਿਚਾਣ ਕਿਰਪਾਨ ਰੱਖਣ ਉਤੇ ਵੀ ਪਾਬੰਦੀ ਲਗਾਵੇਗੀ। ਆਗੂਆਂ ਨੇ ਇਸ ਕੇਸ ਨੂੰ ਉੱਚ ਅਦਾਲਤ ਤੱਕ ਲੜਨ ਅਤੇ ਪੂਰੇ ਸੂਬੇ ਸਮੇਤ ਭਾਰਤ ਵਿਚ ਪ੍ਰਚਾਰਨ ਦਾ ਐਲਾਨ ਵੀ ਕੀਤਾ ਇਸ ਸਮੇਂ ਹਾਜ਼ਰ ਆਗੂ ਸਾਹਿਬਾਨ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ , ਪਾਲ ਸਿੰਘ ਫਰਾਂਸ, ਸਰਜੀਤ ਸਿੰਘ ਫੂਲ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਭਾਈ ਇੰਦਰਵੀਰ ਸਿੰਘ ਪਟਿਆਲਾ, ਗੁਰਿੰਦਰ ਸਿੰਘ ਭੰਗੂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪਾਲ ਸਿੰਘ ਘੜੂੰਆ, ਬਲਵਿੰਦਰ ਸਿੰਘ ਫਿਰੋਜ਼ਪੁਰ, ਰਵਿੰਦਰ ਸਿੰਘ ਪਟਿਆਲਾ, ਬੰਦੀ ਸਿੰਘ ਕਿਸਾਨ ਆਗੂ ਭਾਈ ਬਲਜੀਤ ਸਿੰਘ ਭਾਊ, ਬਲਜਿੰਦਰ ਸਿੰਘ ਖਾਲਸਾ, ਜੀਤ ਸਿੰਘ ਔਲਖ, ਗੁਰਜੰਟ ਸਿੰਘ ਸੀਲ, ਅਵਤਾਰ ਸਿੰਘ ਬੜੈਲ, ਰਣਜੀਤ ਸਿੰਘ ਚਰਨਾਥਲ, ਰਿੰਕੂ ਸਾਰੰਗਪੁਰ, ਸੰਦੀਪ ਸੀਪਾ, ਭਾਨਾ ਸਿੱਧੂ, ਬਾਬਾ ਪਰਮਜੀਤ ਸਿੰਘ, ਅਮਨਦੀਪ ਸਿੰਘ, ਸੁਖਬੀਰ ਸਿੰਘ ਆਦਿ ਲੀਡਰਸ਼ਿਪ ਹਾਜ਼ਰ ਸੀ।
Leave a Reply