ਪਿੰਡ ਸਰਜਾ ਦੇ ਵਾਸੀ ਵਿਕਾਸ ਦੇ ਕੰਮਾਂ ਨੂੰ ਵੇਖਦੇ ਹੋਏ ਵੋਟਾਂ ਪਾਉਣ : ਈ.ਟੀ.ਓ.

ਪਿੰਡ ਸਰਜਾ ਦੇ ਵਾਸੀ ਵਿਕਾਸ ਦੇ ਕੰਮਾਂ ਨੂੰ ਵੇਖਦੇ ਹੋਏ ਵੋਟਾਂ ਪਾਉਣ : ਈ.ਟੀ.ਓ.

ਕਾਂਗਰਸ ਵਿਚ ਕੁਰਸੀ ਨੂੰ ਲੈ ਕੇ ਅਾਪੋ ਧਾਪੀ ਮਚੀ ਹੈ

ਟਾਂਗਰਾ:- ਸੁਰਜੀਤ ਸਿੰਘ ਖਾਲਸਾ
ਕਾਂਗਰਸ ਪਾਰਟੀ ਦੇ ਆਗੂ ਆਪਣੀ ਨਿੱਜੀ ਸਿਆਸੀ ਲੜਾਈ ਲੜ ਰਹੇ ਹਨ ।ਅਤੇ ਉਨ੍ਹਾਂ ਕੋਲ ਸੂਬੇ ਦੇ ਵਿਕਾਸ ਲਈ ਕੋਈ ਠੋਸ ਰੋਡ ਮੈਪ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਆਪੋ-ਧਾਪ ਮਚੀ ਹੋਈ ਹੈ ।
ਇਹ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਦੇ ਦੌਰੇ ਦੌਰਾਨ ਪਿੰਡ ਸਰਜਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਕਰਵਾਏ ਗਏ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੀਤਾ। 
ਉਨਾ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੀਆਂ ਨੀਤੀਆਂ ਨੂੰ ਦੇਖਦਿਆਂ ਪੰਜਾਬ ਦੇ ਲੋਕ ਇੱਕ ਵਾਰ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ।ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਪੰਥ ਦਾ ਸਹਾਰਾ ਲੈ ਕੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਅਕਾਲੀ ਦਲ ਦੇ ਰਾਜ ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਪੰਜਾਬ ਦੇ ਲੋਕ ਅੱਜ ਵੀ ਨਹੀਂ ਭੁੱਲੇ ਅਤੇ ਇਹ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ । ਇਸ ਮੌਕੇ ਸਰਪੰਚ ਗੁਰਮੁੱਖ ਸਿੰਘ ਸਰਜਾ ਅਤੇ ਜਰਨੈਲ ਸਿੰਘ ਪ੍ਰਧਾਨ ਕੌ ਸੁਸਾਇਟੀ ਨੇ ਈਟੀਓ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਉੱਨਾਂ ਵੱਲੋਂ ਪਿੰਡ ਸਰਜਾ ਦੇ ਗੁਰੂ ਘਰ ਲਾਗਲੇ ਛੱਪੜ ਵਿਚੋ ਗੰਦੀ ਬਦਬੂ ਰੋਕਣ ਲਈ ਆਪਣੀ ਨਿੱਜੀ ਜ਼ਮੀਨ ਵਿੱਚੋਂ ਕੀਤੇ ਵਾਅਦੇ ਅਨੁਸਾਰ ਆਪਣੇ ਖ਼ਰਚੇ ਤੇ ਮਿੱਟੀ ਪਵਾਈ ਹੈ ।ਜੋ ਕਿ ਡੂੰਘਾਂ ਬਹੁਤ ਸੀ। ਲਾਗਲੇ ਘਰਾਂਦੀਆ ਕੰਧਾਂ ਨੂੰ ਤੇੜਾਂ ਆ ਰਹੀਆਂ ਸਨ। ਸਰਪੰਚ ਗੁਰਮੁਖ ਸਿੰਘ ਸਰਜਾ ਨੇ ਈਟੀਓ ਵੱਲੋ ਕਰਵਾਏ ਪਿੰਡ ਦੇ ਵਿਕਾਸ ਵਿੱਚ 18 ਫੁੱਟ ਸਾਰੀਆਂ ਸੜਕਾਂ , ਪਿੰਡ ਦੁਆਲੇ ਸੋਲਰ ਲਾਈਟਾਂ, ਛੱਪੜਾਂ ਵਿੱਚ ਪੱਥਰਾਂ ਨਾਲ ਚਾਰਦੀਵਾਰੀ, ਕਮਿਉਨਿਟੀ ਹਾਲ, ਸਾਰੇ ਪਿੰਡ ਵਿੱਚ ਟਾਈਲਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਵਿਕਾਸ ਲਈ ਹੋਰ ਪੈਸਿਆਂ ਦੀ ਲੋੜ ਨਹੀਂ ਹੈ। ਹੁਣ ਉਹ ਮਾੜਾ ਮੋਟਾ ਕੰਮ ਪੰਚਾਇਤੀ ਖਾਤੇ ਵਿਚੋ ਕਰਵਾ ਲੈਣਗੇ । 
ਇਸ ਮੌਕੇ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ, ਇਮਾਨਦਾਰ ਸ਼ਾਸਨ ਅਤੇ ਪੰਜਾਬ ਦੀ ਤਰੱਕੀ ਨੂੰ ਧਿਆਨ ਵਿੱਚ ਰੱਖਦਿਆਂ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਭੈਣਾਂ ਦੇ ਪੈਸੇ ਵੀ ਪਾ ਦਿੱਤੇ ਹਨ ਅਤੇ ਰਹਿੰਦੇ ਪੈਸੇ ਵੀ ਜਲਦੀ ਪਾ ਦਿੱਤੇ ਜਾਣਗੇ । ਪੰਜਾਬ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਦੀ ਬਜਾਏ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਕਰਨਾ ਹੈ। ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਬੀ ਡੀ ਪੀ ਓ ਜੰਡਿਆਲਾ ਗੁਰੂ , ਡੀ ਐਸ ਪੀ ਬਲਜੀਤ ਸਿੰਘ ਹੁੰਦਲ, ਐਸ ਐਚ ਓ ਤਰਸਿਕਾ ਮਨਜੀਤ ਸਿੰਘ, ਸਰਪੰਚ ਗੁਰਮੁੱਖ ਸਿੰਘ ਸਰਜਾ, ਜਰਨੈਲ ਸਿੰਘ ਪ੍ਰਧਾਨ ਕੌ ਸੁਸਾਇਟੀ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ , ਸਰਪੰਚ ਡਾ. ਗੁਰਦੀਪ ਸਿੰਘ ਕੋਟਲਾ, ਜਗਤਾਰ ਸਿੰਘ ਫੌਜੀ, ਮਾਨ ਸਿੰਘ ਰਾਪੁਰ, ਕਸ਼ਮੀਰ ਸਿੰਘ ਰਾਏਪੁਰ, ਸੁਖਵਿੰਦਰ ਸਿੰਘ ਸਰਪੰਚ ਨਰੈਣਗੜ, ਦਵਿੰਦਰ ਸਿੰਘ ਸਰਪੰਚ ਜਬੋਵਾਲ , ਸੁਖਵਿੰਦਰ ਸਿੰਘ ਸਾਹ ਸਰਪੰਚ ਰਾਣਾ ਕਾਲਾ , ਇਕਬਾਲ ਸਿੰਘ ਸਿੱਧੂ ਜੋਧਾਨਗਰੀ, ਮਿਰਜਾ ਸਿੰਘ ਮੈਂਬਰ, ਅੰਗਰੇਜ ਸਿੰਘ ਮੈਂਬਰ, ਨਿਰਮਲ ਸਿੰਘ ਮੈਂਬਰ, ਸੁਰਜਨ ਸਿੰਘ ਮੈਂਬਰ, ਜਗੀਰ ਸਿੰਘ ਫੌਜੀ, ਲੱਖਾ ਸਿੰਘ, ਜਸਵੰਤ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ, ਅਵਤਾਰ ਸਿੰਘ, ਹੀਰਾ ਸਿੰਘ, ਸਵਰਨ ਸਿੰਘ, ਨਿਰਮਲ ਸਿੰਘ, ਅਨੰਦ ਸਿੰਘ, ਜਸਮੇਲ ਸਿੰਘ, ਬਲਬੀਰ ਸਿੰਘ, ਸਤਨਾਮ ਸਿੰਘ, ਸੁਰਿੰਦਰ ਸਿੰਘ ਪੱਪੂ, ਪਰਗਟ ਸਿੰਘ, ਅਵਤਾਰ ਸਿੰਘ, ਹਰਪਾਲ ਸਿੰਘ, ਨਿਰਮਲ ਸਿੰਘ ਡਾਕਟਰ, ਅਮਰ ਸਿੰਘ, ਸੁਖਚੈਨ ਸਿੰਘ, ਕਰਤਾਰ ਸਿੰਘ ਫ਼ੌਜੀ, ਅਮਰੀਕ ਸਿੰਘ, ਰਜਿੰਦਰ ਸਿੰਘ ਸੋਨੀ, ਸਮੂਹ ਬਾਰੀਆ ਪਰਿਵਾਰ, ਸੰਦੀਪ ਸਿੰਘ ਚੌਕੀਦਾਰ, ਗੁਰਪ੍ਰੀਤ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.