15 ਅਗਸਤ ਸਿੱਖਾਂ ਲਈ ਇੱਕ ਕਾਲਾ ਦਿਨ

15 ਅਗਸਤ ਸਿੱਖਾਂ ਲਈ ਇੱਕ ਕਾਲਾ ਦਿਨ

15 ਅਗਸਤ ਸਿੱਖਾਂ ਲਈ ਇੱਕ ਕਾਲਾ ਦਿਨ

ਵੰਡਿਆ ਗਿਆ ਸੀ ਪੰਜਾਬ, ਮਰੇ ਅਤੇ ਉੱਜੜੇ ਸਨ ਜਿਆਦਾਤਰ ਸਿੱਖ ਅਤੇ ਮੁਸਲਮਾਨ, ਦਸ ਲੱਖ ਲਾਸ਼ਾਂ ਦਾ ਲੱਗਾ ਸੀ ਢੇਰ, ਇੱਜਤਾਂ ਹੋਈਆਂ ਸਨ ਤਾਰ ਤਾਰ, ਕਰੋੜਾਂ ਰੁਪਏ ਦਾ ਹੋਇਆ ਸੀ ਉੱਜਾੜਾ , ਨਾਨਕਾਣਾ ਸਾਹਿਬ ਕਰਤਾਰ ਸਾਹਿਬ ਅਤੇ ਹੋਰ ਗੁਰਧਾਮਾਂ ਤੋਂ ਪਿਆ ਸੀ ਵਿਛੜਨਾ , ਪੰਜਾਬ ਵਿੱਚ ਪੈ ਰਿਹਾ ਸੀ ਚੀਕ ਚਿਹਾੜਾ ਅਤੇ ਹਾਲ ਦੁਹਾਈ , ਜਮਨਾ ਤੋਂ ਪਰੇ ਬੋਦੀਆਂ ਧੋਤੀਆਂ ਜਨੇਊ ਵਾਲੇ ਮਨਾ ਰਹੇ ਸਨ ਖੁਸ਼ੀਆਂ ਅਤੇ ਚੱਲ ਰਹੇ ਸਨ ਸ਼ਰਾਬਾਂ ਅਤੇ ਕਬਾਬ ਕਿਉਂਕਿ ਨੌਂ ਸੌ ਸਾਲਾਂ ਦੀ ਗੁਲਾਮੀ ਸੱਤ ਸੌ ਸਾਲ ਮੁਗਲਾਂ ਇਰਾਨੀਆਂ ਅਫ਼ਗ਼ਾਨਾਂ ਦੀ ਅਤੇ ਦੋ ਸੌ ਸਾਲ ਅੰਗਰੇਜ਼ਾਂ ਦੀ ਤੋਂ ਬਾਅਦ ਭਾਰਤ ਦਾ ਹਿੰਦੂ ਭਾਰਤ ਦੇ ਰੱਥ ਉੱਪਰ ਸ਼ਾਸਕ ਬਣ ਕੇ ਬਿਰਾਜਮਾਨ ਹੋਇਆ ਸੀ ! ਸ਼ਾਸਕ ਬਣਦਿਆਂ ਹੀ ਸਿੱਖਾਂ ਦੀਆਂ ਕੁਰਬਾਨੀਆਂ ਭੁੱਲ ਭਲਾ ਗਈਆਂ, ਹੁਣ ਲਾਲਾ ਜੀ ਬਰਾਹਮਣ ਜੀ ਹਿੰਦੂ ਜੀ ਆਪਣੇ ਅਸਲੀ ਰੂਪ ਵਿੱਚ ਆ ਗਏ ਸਨ ! ਸਿੱਖ ਨੇਤਾ ਆਪਣੇ ਹੱਥਾਂ ਉੱਪਰ ਆਪ ਹੀ ਦੰਦੀਆਂ ਵੱਢ ਰਹੇ ਸਨ , ਠੱਗੇ ਠੱਗੇ ਅਤੇ ਲੁੱਟੇ ਲੁੱਟੇ ਮਹਿਸੂਸ ਕਰ ਰਹੇ ਸਨ , ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਜੋ ਕਿ ਗੁੰਗੂ ਬਰਾਹਮਣ ਦੀ ਅੰਸ਼ ਬੰਸ ਵਿੱਚੋਂ ਸਨ ਨੇ ਮਾਸਟਰ ਤਾਰਾ ਜੀ ਨੂੰ ਆਪਣਾ ਆਜ਼ਾਦ ਖਿੱਤਾ ਮੰਗਣ ਤੇ ਇਹ ਕਹਿ ਦਿੱਤਾ ਸੀ ਕਿ ਮਾਸਟਰ ਜੀ ਅਬ ਸਮਾਂ ਬਦਲ ਗਿਆ ਹੈ , ਮਾਸਟਰ ਜੀ ਕਹਿੰਦੇ ਤੁਸਾਂ ਤਾਂ ਸਾਡੇ ਨਾਲ ਲੰਡਨ ਵਿੱਚ ਵਾਅਦਾ ਕੀਤਾ ਸੀ , ਨਹਿਰੂ ਕਹਿੰਦਾ ਤਬ ਬਾਤ ਔਰ ਥੀ ਅਬ ਬਾਤ ਔਰ ਹੈ , ਇਹ ਅਕ੍ਰਿਤਘਣਤਾ ਦੀ ਮਕਾਰੀ ਦੀ ਇੰਤਹਾ ਹੀ ਸੀ , ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਰਕੂਲਰ ਜਾਰੀ ਕਰ ਦਿੱਤਾ ਗਿਆ ਕਿ ਸਿੱਖ ਇੱਕ ਜਰਾਇਮ ਪੇਸ਼ਾ ( ਲੁੱਟਾਂ ਖੋਹਾਂ ਕਰਕੇ ਖਾਣ ਪੀਣ ਵਾਲੀ ) ਕੌਮ ਹੈ ਇਸ ਉੱਪਰ ਕਰੜੀ ਨਜ਼ਰ ਰੱਖੀ ਜਾਵੇ , ਇਹ ਸਿੱਖਾਂ ਦੀ ਪਿੱਛ ਵਿੱਚ ਜਹਿਰ ਦੀ ਪਾਣ ਦਿੱਤੇ ਹੋਏ ਇੱਕ ਖ਼ੰਜਰ ਖਬੋਣ ਵਾਂਗ ਸੀ ! 15 ਅਗਸਤ 1947 ਨੂੰ ਸਿੱਖ ਕੌਮ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਵਿੱਚ ਦਾਖਲ ਹੋ ਗਈ ਸੀ । ਇਹਨਾਂ ਪਿੱਛਲੇ 78 ਸਾਲਾਂ ਵਿੱਚ ਭਾਰਤ ਨੇ ਇੰਡੀਆ ਨੇ ਹਿੰਦੋਸਤਾਨ ਨੇ ਰਾਜਨੀਤਕ ਹਿੰਦੂ ਨੇ ਕਈ ਆਮ ਹਿੰਦੂਆਂ ਨੇ ਵੀ ਸਿੱਖਾਂ ਉੱਪਰ ਜੁਲਮ ਕਰਨ ਦੀ ਕੋਈ ਕਸਰ ਨਹੀਂ ਛੱਡੀ ! ਬਿਨਾਂ ਨਾਗਾ ਹਰ ਦਿਨ ਹਰ ਹਫਤੇ ਹਰ ਮਹੀਨੇ ਹਰ ਸਾਲ ਹਰ ਮਿੰਟ ਸਕਿੰਟ ਹਰ ਘੰਟੇ ਕੋਈ ਨਾ ਕੋਈ ਨਵੀਂ ਪੀੜਾ ਦਿੱਤੀ ਜਾਂਦੀ ਹੈ ਸਿੱਖਾਂ ਨੂੰ ! ਫਿਰ ਵੀ ਧਨ ਹਨ ਉੱਹ ਸਿੱਖ ਧੰਨ ਹਨ ਉੱਹ ਪੁਲੀਸ ਵਾਲੇ ਸਿੱਖ ਧੰਨ ਹਨ ਉੱਹ ਫੌਜੀ ਸਿੱਖ ਧੰਨ ਹਨ ਉੱਹ ਸਰਕਾਰੀ ਉੱਚ ਪਦਵੀਆਂ ਦਾ ਨਿੱਘ ਮਾਣ ਰਹੇ ਸਿੱਖ ਧੰਨ ਹਨ ਉੱਹ ਆਮ ਅਤੇ ਖਾਸ ਸਿੱਖ ਰਾਜਨੀਤਿਕ ਧਾਰਮਿਕ ਸਮਾਜਿਕ ਆਰਥਿਕ ਸੱਭਿਆਚਾਰਕ ਸਿੱਖ ਜੋ ਅੱਜ ਵੀ ਕਹਿ ਰਹੇ ਹਨ ਅਸੀਂ ਹਿੰਦੋਸਤਾਨ ਵਿੱਚ ਜਾਂ ਹਿੰਦੋਸਤਾਨ ਦੇ ਨਾਲ ਰਹਿ ਕੇ ਖੁਸ਼ ਹਾਂ ! ਇਹਨਾਂ ਨੂੰ 1947 , 1955 ਦਾ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਤੇ ਹਮਲਾ ਅਤੇ ਮਾਰੇ ਗਏ ਨਿਰਦੋਸ਼ ਸਿੱਖ ਸਿੱਖਣੀਆਂ, ਢੱਠਾ ਹੋਇਆ ਅਕਾਲ ਤਖਤ , ਨਵੰਬਰ 1984 ਦੀ ਸਿੱਖ ਨਸਲਕੁਸ਼ੀ, ਖਾੜਕੂ ਸੰਘਰਸ਼ ਦੌਰਾਨ ਮਾਰਿਆ ਗਿਆ ਕਰੀਬ ਢਾਈ ਲੱਖ ਸਿੱਖ ਗੱਭਰੂ, ਬਾਅਦ ਵਿੱਚ ਨਸ਼ਿਆਂ ਨਾਲ ਮਰਿਆ ਕਰੀਬ ਵੀਹ ਲੱਖ ਗੱਭਰੂ, ਪੈਰ ਪੈਰ ਉੱਤੇ ਦਿੱਤੀ ਜਾ ਰਹੀ ਜਲਾਲਤ ਕਿਉਂ ਨਹੀਂ ਦਿੱਸਦੀ ਜੀ ! ਇਹ ਕੋਈ ਸਾਡੀ ਸਿੱਖਾਂ ਦੀ ਆਜਾਦੀ ਦਿਹਾੜਾ ਨਹੀਂ ਹੈ , ਇਹ ਸਾਡੀ ਬਰਬਾਦੀ ਦਾ ਦਿਹਾੜਾ ਹੈ ! ਪੱਛੋ ਜਾ ਕੇ ਉੱਹਨਾਂ ਪਰਿਵਾਰਾਂ ਨੂੰ ਜਿਹਨਾਂ ਦੇ ਪੁੱਤ ਮਰੇ ਅਤੇ ਘਰ ਉੱਜੜੇ ਕਿ ਤੁਸੀਂ ਭਾਰਤ ਦੀ ਆਜ਼ਾਦੀ ਦਾ ਕਿੰਨਾ ਕੁ ਨਿੱਘ ਮਾਣਿਆ ਹੈ ! ਤਖਤ ਗੁਲਾਮ ਕਮੇਟੀਆਂ ਗੁਲਾਮ ਜਥੇਦਾਰ ਗੁਲਾਮ ਗੁਰਦਵਾਰੇ ਗੁਲਾਮ ਕਿਉਂਕਿ ਸਾਰਾ ਕੁੱਝ ਹੀ ਭਾਰਤ ਦੇ ਸਿਸਟਮ ਅਧੀਨ ਹੈ ! ਇਸੇ ਕਰਕੇ ਹੀ ਤਾਂ ਪੰਦਰਾਂ ਸਾਲਾਂ ਤੋਂ ਸ਼ਰੋਮਣੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋ ਰਹੀਆਂ! ਭਾਰਤੀ ਅਦਾਲਤਾਂ ਅਤੇ ਭਾਰਤੀ ਸਿਸਟਮ ਤੋਂ ਭਾਰਤ ਸਟੇਟ ਤੋਂ ਕਿਸੇ ਰਹਿਮ ਕਰਮ ਦੀ ਆਸ ਰੱਖਣੀ ਸਿੱਖਾਂ ਦੀ ਸਭ ਤੋਂ ਵੱਡੀ ਗਲਤੀ ਅਤੇ ਮੂਰਖਤਾ ਹੋਵੇਗੀ! ਹੱਲ ਸਿਰਫ਼ ਅਤੇ ਸਿਰਫ਼ ਆਜਾਦੀ ਹੀ ਹੈ, ਖਾਲਿਸਤਾਨ ਹੀ ਹੈ ਖਾਲਸਾ ਰਾਜ ਹੀ ਹੈ , ਅੱਜ ਕੱਲ ਪਰਸੋਂ ਸਾਲ ਸੌ ਸਾਲ ਜਾਂ ਪੰਜ ਸੌ ਸਾਲ ਬਾਅਦ ਸੋਚ ਲਿਓ ਜੀ ਪਿਆਰੇ ਸਿੱਖੋ ਅਤੇ ਸਿੱਖਣੀਓ!


                 ਹਰਪ੍ਰੀਤ ਸਿੰਘ ਪੰਮਾ (ਅਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.