ਅੱਪਰਾ ਵਿਖੇ ਤੀਆਂ ਦਾ ਮੇਲਾ 9 ਅਗਸਤ ਨੂੰ
- ਰਾਸ਼ਟਰੀ
- 07 Aug, 2026 11:32 AM (Asia/Kolkata)
ਅੱਪਰਾ, 7 ਅਗਸਤ (ਤੀਰਥ ਸਿੰਘ ਮੈਂਗੜ੍ਹਾ)-ਅੱਪਰਾ ਦੇ ਸਥਾਨਕ ਪੰਜਾਬ ਹੋਟਲ ਵਿਖੇ "ਤੀਆਂ ਦਾ ਤਿਉਹਾਰ" ਮਿਤੀ 9 ਅਗਸਤ ਦਿਨ ਐਤਵਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਅੱਪਰਾ ਤੇ ਮਨੀਸ਼ਾ ਅੱਪਰਾ ਨੇ ਦੱਸਿਆ ਕਿ ਪੰਜਾਬ ਹੋਟਲ ਛੋਕਰਾਂ ਰੋਡ ਅੱਪਰਾ ਵਿਖੇ "ਤੀਆਂ ਦਾ ਤਿਉਹਾਰ" ਮਿਤੀ 9 ਅਗਸਤ ਦਿਨ ਐਤਵਾਰ ਨੂੰ ਗ੍ਰਾਮ ਪੰਚਾਇਤ ਅੱਪਰਾ,ਐੱਨ ਆਰ ਆਈ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਸ ਮੌਕੇ ਪੰਜਾਬ ਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਕਲੇਰ ਕੁਲਵੰਤ, ਸਰਪੰਚ ਵਿਨੈ ਕੁਮਾਰ ਅੱਪਰਾ, ਮਨਜੀਤ ਸਿੰਘ ਜੀਤੀ ਮੈਂਬਰ ਜ਼ਿਲਾ ਪ੍ਰੀਸ਼ਦ, ਜਤਿੰਦਰ ਕੁਮਾਰ ਰਿੰਕੂ ਚੇਅਰਮੈਨ ਖੱਤਰੀ ਅਰੋੜਾ ਭਾਈਚਾਰਾ ( ਆਮ ਆਦਮੀ ਪਾਰਟੀ ), ਸ੍ਰੀ ਰਜਿੰਦਰ ਸੰਧੂ ਸੀਨੀਅਰ ਆਗੂ ਕਾਂਗਰਸ ਪਾਰਟੀ ਫਿਲੌਰ, ਉੱਘੇ ਸਮਾਜ ਸੇਵਕ ਰਕੇਸ਼ ਕੁਮਾਰ ਬੱਬੂ ਚੱਕ ਸਾਹਬੂ,ਪ੍ਰਵੀਨ ਸਿੰਘ ਗੁਰਾਇਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਅਤੇ ਦੀਪ ਸੰਧੀ ਕਨੇਡਾ ਮੁੱਖ ਮਹਿਮਾਨ ਦੇ ਤੌਰ ਤੇ ਹੋਣਗੇ, ਜਦ ਕਿ ਸਬ ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਸੋਢੀ ਚੌਂਕੀ ਇੰਚਾਰਜ ਅੱਪਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਣਗੇ। ਇਸ ਮੌਕੇ ਇਲਾਕੇ ਦੀਆਂ ਬੀਬੀਆਂ, ਭੈਣਾਂ ਤੇ ਸੁਆਣੀਆਂ ਗਿੱਧਾਂ, ਬੋਲੀਆਂ ਤੇ ਬਾਤਾਂ ਪਾ ਕੇ ਆਪਣੇ ਪੁਰਾਣੇ ਵਿਰਸੇ ਦੀਆਂ ਯਾਦਾਂ ਤਾਜਾ ਕਰਨਗੀਆਂ।
Leave a Reply