ਹੈੱਡ ਮਾਸਟਰ ਗੁਰਸੇਵਕ ਸਿੰਘ 'ਤੇ ਅਣਪਛਾਤੇ ਬੰਦਿਆਂ ਵੱਲੋਂ ਕੀਤੇ ਜਾਨ ਲੇਵਾ ਹਮਲੇ ਕਾਰਨ ਹਸਪਤਾਲ 'ਚ ਹੋਈ ਮੌਤ : ਐਨ.ਡੀ.ਤਿਵਾੜੀ ਸੂਬਾ ਸਕੱਤਰ
- ਅਪਰਾਧ
- 09 Aug, 2026 11:33 AM (Asia/Kolkata)
ਪਹਿਲ਼ਾਂ 01 ਮਈ ਰਾਤ ਨੂੰ ਹੋਏ ਦੀ ਸੈਕਟਰ- 71 ਥਾਣੇ 'ਚ ਦਿੱਤੀ ਦਰਖ਼ਾਸਤ 'ਤੇ ਪੁਲਿਸ ਵੱਲੋਂ ਕੀਤੀ ਢਿੱਲੀ ਕਾਰਵਾਈ ਨੇ ਨੇਕ, ਇਮਾਨਦਾਰ ਅਤੇ ਕਾਬਲ ਹੈੱਡ ਮਾਸਟਰ ਸਾਥੋ ਖੋਹਿਆ : ਗੁਰਜੀਤ ਸਿੰਘ ਜ਼ਿਲਾ ਪ੍ਰਧਾਨ ਜੀਟੀਯੂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 9 ਅਗੱਸਤ (ਮੰਗਤ ਸਿੰਘ ਸੈਦਪੁਰ) : ਸਰਕਾਰੀ ਹਾਈ ਸਕੂਲ ਕੁੰਭੜਾ ਦੇ ਹੈੱਡ ਮਾਸਟਰ, ਜ਼ਿਲਾ ਸਮਾਰਟ ਸਕੂਲ ਮੈਨਟਰ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜ਼ਿਲ੍ਹਾ ਐਸ ਏ ਐਸ ਨਗਰ ਦੇ ਵਿੱਤ ਸਕੱਤਰ ਵਜੋਂ ਕਾਰਜ ਕਰ ਰਹੇ ਸਨ। 05 ਅਗੱਸਤ ਨੂੰ ਆਪਣੀ ਦਫਤਰ ਡਿਊਟੀ ਤੋ ਬਾਅਦ ਸ਼ਾਮੀਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਦੇ ਸਾਹਮਣੇ ਹੈੱਡ ਮਾਸਟਰ ਗੁਰਸੇਵਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਅਟੈਕ ਕਰ ਦਿੱਤਾ। ਜਿੱਥੋਂ ਉਹਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਗਰੇਸੀਅਨ ਹਸਪਤਾਲ ਸੈਕਟਰ-69 ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਅਖੀਰ ਮੌਤ ਦੇ ਹੱਥੋਂ ਹਾਰ ਪਏ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦੇ ਸੂਬਾ ਸਕੱਤਰ ਐਨ ਡੀ ਤਿਵਾੜੀ ਨੇ ਦੱਸਿਆ ਕਿ ਇਨ੍ਹਾਂ ਉੱਤੇ ਇੱਕ ਮਈ ਦੀ ਰਾਤ ਨੂੰ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਟੁਲਿਪ ਹੋਟਲ ਦੀ ਪਾਰਕਿੰਗ ਵਿੱਚ ਅਟੈਕ ਹੋਇਆ ਸੀ। ਜਿਸ ਸੰਬੰਧੀ ਸੈਕਟਰ 71 ਦੇ ਥਾਣੇ ਵਿੱਚ ਦਰਖ਼ਾਸਤ ਵੀ ਦਿੱਤੀ ਗਈ ਸੀ। ਪਰ ਪੁਲਿਸ ਦੀ ਢਿੱਲਮੱਠ ਨੇ ਇੱਕ ਨੇਕ, ਇਮਾਨਦਾਰ ਅਤੇ ਕਾਬਲ ਹੈੱਡ ਮਾਸਟਰ ਸਾਥੋ ਖੋਹ ਲਿਆ। ਜਥੇਬੰਦੀ ਮੰਗ ਕਰਦੀ ਹੈ ਕਿ ਪੁਲਿਸ ਜਲਦ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਤੇ ਪਰਿਵਾਰ ਨੂੰ ਇਨਸਾਫ ਦਿਵਾਏ। ਇਸ ਮੌਕੇ ਗੁਰਜੀਤ ਸਿੰਘ ਜ਼ਿਲਾ ਪ੍ਰਧਾਨ ਜੀਟੀਯੂ (ਵਿਗਿਆਨਕ) ਜ਼ਿਲ੍ਹਾ ਮੋਹਾਲੀ, ਸਾਬਕਾ ਸੂਬਾ ਪ੍ਰਧਾਨ ਹਰਜੀਤ ਬਸੋਤਾ, ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ, ਜਨਰਲ ਸਕੱਤਰ ਸੁਰਿੰਦਰ ਕੰਬੋਜ, ਗਗਨਦੀਪ ਸਿੰਘ ਭੁੱਲਰ ਫੈਡਰੇਸ਼ਨ ਵਿਗਿਆਨਿਕ ਦੇ ਸੂਬਾ ਪ੍ਰਧਾਨ, ਪੈਰਾਮੈਡੀਕਲ ਦੇ ਚੇਅਰਮੈਨ ਗੁਲਜ਼ਾਰ ਖਾਨ, ਫੈਡਰੇਸ਼ਨ ਵਿਗਿ. ਦੇ ਜ਼ਿਲ੍ਹਾ ਜਨਰਲ ਸਕੱਤਰ ਚਰਨਜੀਤ ਸਿੰਘ ਸਿੱਧੂ, ਰਵਿੰਦਰ ਪੱਪੀ ਜ਼ਿਲਾ ਪ੍ਰਧਾਨ ਜੀਟੀਯੂ, ਮਨਪ੍ਰੀਤ ਸਿੰਘ, ਤੇਜਿੰਦਰ ਸਿੰਘ ਬੀ.ਐਡ ਫਰੰਟ, ਮੈਡਮ ਸੁਖਪਾਲ ਕੌਰ, ਗੁਰੇਕ ਸਿੰਘ, ਧਰਮਿੰਦਰ ਠਾਕਰੇ ਅਤੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਾਕਮ ਸਿੰਘ ਆਹਲੂਵਾਲੀਆ , ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਲਵਿਸ ਚਾਵਲਾ ਨੇ ਹੈਡਮਾਸਟਰ ਗੁਰਸੇਵਕ ਸਿੰਘ ਦੇ ਕਤਲ ਦੀ ਨਿੰਦਾ ਕਰਦੀਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਸ਼ਾਸਨ ਨੂੰ ਕਾਤਲਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ।
Leave a Reply