ਘਰ ਮੇਂ ਘੁਸਕੇ ਮਾਰੇਂਗੇ' ਆਖਣ ਵਾਲਿਆਂ ਨੂੰ ਜਦੋਂ 'ਅੱਤਵਾਦੀ ਮੁਲਕ' ਵਜੋਂ ਮਾਨਤਾ ਮਿਲਣ ਲੱਗੀ ਤਾਂ ਹੁਣ ਮੁੱਕਰ ਰਹੇ ਨੇ : ਭਾਈ ਸਰਬਜੀਤ ਸਿੰਘ ਘੁਮਾਣ/ਰਣਜੀਤ ਸਿੰਘ ਦਮਦਮੀ ਟਕਸਾਲ
- ਰਾਜਨੀਤੀ
- 24 Aug, 2026 04:45 PM (Asia/Kolkata)
ਜਗਰਾਉਂ, 24 ਅਗਸਤ (ਕੁਲਵਿੰਦਰ ਸਿੰਘ ਚੰਦੀ): ਖਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਹੋਰ ਭਾਜਪਾਈ ਆਗੂ ਤੇ ਫਿਰਕੂ ਹਿੰਦੂਤਵੀਏ ਜੋ ਖ਼ਾਲਿਸਤਾਨੀ ਸਿੱਖਾਂ ਖਿਲਾਫ ਪਹਿਲਾਂ ਫੜਾਂ ਮਾਰਦੇ ਰਹੇ ਕਿ "ਘਰ ਮੇਂ ਘੁਸਕੇ ਮਾਰੇਂਗੇ।" ਜਦ ਚਾਂਭਲੇ ਹੋਇਆਂ ਨੇ ਵਾਰਦਾਤਾਂ ਕੀਤੀਆਂ ਤਾਂ ਸਾਰੀ ਦੁਨੀਆਂ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਸਾਰੇ ਤੱਥ, ਸਬੂਤ, ਵੇਰਵੇ ਸਾਹਮਣੇ ਲੈ ਆਂਦੇ। ਹੁਣ ਅੰਤਰ ਰਾਸ਼ਟਰੀ ਪੱਧਰ ਉਤੇ 'ਅੱਤਵਾਦੀ ਮੁਲਕ' ਵਜੋਂ ਮਸ਼ਹੂਰੀ ਅਤੇ ਮਾਨਤਾ ਮਿਲਣ ਲੱਗੀ ਤਾਂ ਇੱਕ-ਇੱਕ ਕਤਲ ਤੋਂ ਮੁੱਕਰਨ, ਪਿੱਛੇ ਮੁੜਨ ਦਾ ਰਾਹ ਫੜ ਲਿਆ। ਹੁਣ ਭਾਰਤ ਮਾਤਾ ਕਲਪਦੀ ਫਿਰਦੀ ਆ ਕਿ ਸਾਡਾ ਤਾਂ ਕਿਸੇ ਕਤਲ ਨਾਲ ਕੋਈ ਸੰਬੰਧ ਹੀ ਨਹੀਂ। ਅਮਰੀਕਾ ਵਿੱਚ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫ਼ਲ ਸਾਜਿਸ਼ ਦੇ ਬੇਨਕਾਬ ਹੋਣ ਮਗਰੋਂ ਵੀਹ-ਤੀਹ ਹੋਰ ਅਮਰੀਕਨ ਸਿੱਖਾਂ ਨੂੰ ਏਜੰਸੀਆਂ ਨੇ ਸੁਚੇਤ ਕੀਤਾ। ਕੈਨੇਡਾ, ਇੰਗਲੈਂਡ ਤੇ ਹੋਰ ਮੁਲਕਾਂ ਵਿੱਚ ਵੀ ਏਜੰਸੀਆਂ ਸਿੱਖਾਂ ਨੂੰ ਸੁਚੇਤ ਕਰ ਰਹੀਆਂ ਹਨ। ਜੋ ਹੋ ਗਿਆ, ਓਹ ਵਖਰੀ ਗਲ ਹੈ ਪਰ ਹੁਣ ਹਰ ਮੁਲਕ ਨੂੰ ਭਾਰਤੀ ਹਕੂਮਤ ਵੱਲੋਂ ਉਨ੍ਹਾਂ ਦੀ ਧਰਤੀ ਉੱਤੇ ਉਨ੍ਹਾਂ ਦੇ ਨਾਗਿਰਕਾਂ ਉੱਤੇ ਹਮਲੇ ਪ੍ਰਭੂਸੱਤਾ ਉੱਤੇ ਹਮਲੇ ਵਾਂਗ ਜਾਪਦੇ ਹਨ, ਇਸ ਨਾਲ ਰਣਨੀਤਕ ਤੇ ਕੂਟਨੀਤਕ ਸਮੱਸਿਆਵਾਂ ਦਾ ਵਧਣਾ ਸੁਭਾਵਿਕ ਹੈ। ਭਵਿੱਖ ਦੇ ਖਤਰਿਆਂ ਨੂੰ ਵੇਖਦਿਆ ਹੁਣ ਭਾਰਤ ਨੂੰ ਰਣਨੀਤੀ ਬਦਲਣੀ ਪੈ ਰਹੀ ਹੈ। ਹੁਣ ਜਦ ਵਰਤੇ ਗਏ ਸੰਦ ਸਮਝ ਰਹੇ ਨੇ ਕਿ ਭਾਰਤੀ ਏਜੰਸੀਆਂ ਨੇ ਨੈਪਕਿਨ ਪੇਪਰ ਵਾਂਗ ਤਿਆਗ ਦੇਣਾ ਹੈ ਤਾਂ ਨਵੇ ਪੈਂਤੜੇ ਮੱਲੇ ਜਾ ਰਹੇ ਨੇ। ਪਹਿਲਾਂ ਪੰਥਕ ਪਿੜ ਵਿੱਚ ਸਰਗਰਮ ਸਿੰਘ ਸ਼ਹੀਦ ਕਰ ਦਿੱਤਾ ਤੇ ਹੁਣ ਆਪਣੇ ਆਪ ਨੂੰ ਜਾਇਜ ਦਰਸਾਇਆ ਜਾ ਰਿਹਾ ਹੈ ਕਿ ਮੇਰਾ ਨਿੱਜੀ ਮਸਲਾ ਸੀ।ਅਸਲ ਵਿੱਚ ਜਥੇਦਾਰ ਭਾਈ ਹਰਦੀਪ ਨਿੱਝਰ ਨੂੰ ਕੌਮ ਵਿੱਚ ਸ਼ਹੀਦ ਵਜੋਂ ਮਿਲ ਰਹੇ ਸਤਿਕਾਰ ਨੂੰ ਵੇਖਦਿਆਂ ਇਹ ਸਮਝ ਗਏ ਨੇ ਕਿ ਸਾਨੂੰ ਸਿੱਖ ਇਤਿਹਾਸ ਵਿੱਚ ਕੀ ਮੰਨਿਆ ਜਾਵੇਗਾ। ਪਰ ਹੁਣ ਜੋ ਮਰਜੀ ਹੋਈ ਜਾਵੇ, ਇਤਿਹਾਸ ਪਿਛੇ ਨਹੀਂ ਮੁੜਦਾ। ਹਰ ਬੰਦੇ ਨੇ ਇਕ ਦਿਨ ਮਰਨਾ ਹੀ ਹੁੰਦਾ ਹੈ ਪਰ ਅਸਲ ਗੱਲ ਜਿਉਂਦੇ-ਜੀ ਕੀਤੇ ਕਰਮ ਹੁੰਦੇ ਨੇ ਜਿਨ੍ਹਾਂ ਦੇ ਆਧਾਰ ਉੱਤੇ ਮਰਨ ਮਗਰੋਂ ਲੋਕ ਤੁਹਾਨੂੰ ਚੰਗਾ ਜਾਂ ਮਾੜਾ ਕਹਿ ਕੇ ਯਾਦ ਕਰਦੇ ਹਨ।
Leave a Reply