ਪੀ. ਐਸ.ਪੀ.ਸੀ.ਐਲ ਵਿੱਚ ਲਾਇਨਮੈਨ ਵਜੋਂ ਸੇਵਾ ਨਿਭਾ ਰਹੇ ਕਲਿਆਣ ਕੁਮਾਰ ਹੋਏ ਸੇਵਾ ਮੁਕਤ
- ਰਾਸ਼ਟਰੀ
- 05 May, 2026 04:21 PM (Asia/Kolkata)
ਅੱਪਰਾ,5 ਮਈ-(ਤੀਰਥ ਸਿੰਘ ਮੈਂਗੜ੍ਹਾ):- ਲਾਇਨਮੈਨ ਸ਼੍ਰੀ ਕਲੀਆਣ ਕੁਮਾਰ 132kv ਫਿਲੌਰ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਪੀ.ਐਸ. ਪੀ. ਸੀ. ਐਲ ਦੇ ਕਰਮਚਾਰੀਆਂ ਸੇਵਾ ਪੂਰੀ ਕਰਨ ਉਪਰੰਤ ਵਿਦਾਇਗੀ ਸਮਾਰੋਹ ਰੱਖਿਆ ਗਿਆ । ਇਸ ਮੌਕੇ ਵੱਖ-ਵੱਖ ਸਖਸ਼ੀਅਤਾਂ ਨੇ ਬੋਲਦਿਆਂ ਕਿਹਾ ਕਿਹਾ ਕਿ ਉਹ ਲੋਕ ਬੜੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਸਰਕਾਰੀ ਅਹੁਦੇ 'ਤੇ ਵਿਚਰਦਿਆਂ ਬੇਦਾਗ ਸੇਵਾਵਾਂ ਨਿਭਾਕੇ ਸੇਵਾਮੁਕਤ ਹੁੰਦੇ ਹਨ। ਇਨ੍ਹਾਂ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾ ਨਿਭਾਈ। ਇਸ ਮੌਕੇ ਵਿਨੋਦ ਕੁਮਾਰ ਜੇ.ਈ ਨੇ ਅੱਜ ਇਸ ਵਿਦਾਇਗੀ ਸਮਾਰੋਹ ਵਿੱਚ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਚਿਤ ਡੋਗਰਾ ਅਤੇ ਵਿਨੋਦ ਕੁਮਾਰ ਜੇ.ਈ ਸਬ ਸਟੇਸ਼ਨ ਬਾਸੀਆਂ ਢੱਕ ਵਲੋਂ ਸਟੇਜ਼ ਦੀ ਕਾਰਵਾਈ ਬਾਖੂਬੀ ਨਿਭਾਈ। ਐਸ.ਐਸ. ਈ ਫਿਲੌਰ, ਪਰਮਿੰਦਰ ਸਿੰਘ ਜੇ.ਈ ਸਾਬ ਸਟੇਸ਼ਨ 220kv ਗੁਰਾਇਆ ਕਲਿਆਣ ਕੁਮਾਰ ਐਲ.ਐਮ ਅਸ਼ੋਕ ਕੁਮਾਰ ਏ. ਐਸ. ਐਸ. ਏ, ਜਸਵਿੰਦਰ ਸਿੰਘ ਜੇ.ਈ ਆਰ.ਟੀ.ਡੀ, ਪਵਨ ਕੁਮਾਰ ਐਲ.ਐਮ. ਰਟੇਡ , ਦੀਦਾਰ ਸਿੰਘ ਐਲ. ਰਟੇਡ,ਮਨਦੀਪ ਅਤੇ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸਨ। ਆਖਿਰ ਵਿੱਚ ਮਹਿੰਗਾ ਮਸ਼ੀਹ ਜੇ ਈ ਫਿਲੌਰ ਨੇ ਆਏ ਹੋਏ ਸਾਰੀਆ ਦਾ ਧੰਨਵਾਦ ਕੀਤਾ।
Leave a Reply