ਵਾਰਡ 6 ਦੇ ਵਖ ਵਖ ਮੁਹੱਲਿਆਂ ਚ ਫੌਗਿੰਗ ਕਾਰਵਾਈ ਗਈ

ਵਾਰਡ 6 ਦੇ ਵਖ ਵਖ ਮੁਹੱਲਿਆਂ ਚ ਫੌਗਿੰਗ ਕਾਰਵਾਈ ਗਈ

ਕਪੂਰਥਲਾ 3 ਜੁਲਾਈ ਗੌਰਵ ਮੜੀਆ  - ਕਪੂਰਥਲਾ ਦੇ ਵਾਰਡ 6 ਵਿਖੇ ਕੌਂਸਲਰ ਜਯੋਤੀ ਧੀਰ ਅਤੇ ਸਮਾਜ ਸੇਵੀ ਡਾਕਟਰ ਰਾਜੀਵ ਧੀਰ ਨੇ ਵਾਰਡ ਦੇ ਵਖ ਵਖ ਮੁਹੱਲਿਆਂ ਚ ਫੋਗਿਗ ਕਰਵਾਈ ਇਸ ਮੌਕੇ ਕੌਂਸਲਰ ਜਯੋਤੀ ਧੀਰ ਅਤੇ ਸਮਾਜ ਸੇਵੀ ਡਾਕਟਰ ਰਾਜੀਵ ਧੀਰ ਨੇ ਕਿਹਾ ਕਿ ਮੱਖੀ ਮੱਛਰ ਦੇ ਵਧ ਰਹੇ ਪ੍ਰਕੋਪ ਅਤੇ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਧਿਆਨ ਚ ਰਖਦਿਆਂ ਹਫਤੇ ਚ ਦੋ ਤਿੰਨ ਵਾਰ ਫੌਗਿੰਗ ਕਾਰਵਾਈ ਜਾ ਰਹੀ ਹੈ ਅੱਜ ਸ਼ਾਮ ਨੂੰ ਵੀ ਵਖ ਵਖ ਇਲਾਕਿਆਂ ਚ ਫੌਗਿੰਗ ਕਾਰਵਾਈ ਗਈ ਸਮਾਜ ਸੇਵੀ ਡਾਕਟਰ ਰਾਜੀਵ ਧੀਰ ਨੇ ਲੋਕਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਗਰਮੀ ਦੇ ਮੌਸਮ ਦਾ ਪ੍ਰਕੋਪ ਜਾਰੀ ਹੈ ਅਤੇ ਬਰਸਾਤੀ ਦਿਨ ਵੀ ਸ਼ੁਰੂ ਹੋ ਗਏ ਹਨ ਇਸ ਲਈ ਆਪਣੇ ਆਲੇ ਦੁਆਲੇ ਸਾਫ ਸਫਾਈ ਰੱਖੋ ਭੰਗ ਬੂਟੀ,ਲੰਬੀ ਘਾਹ ਨੂੰ ਸਾਫ ਕਰੋ ਅਤੇ ਹੋਰ ਫਾਲਤੂ ਦੀ ਕਬਾੜ ਨੁਮਾ ਚੀਜ਼ਾਂ ਨੂੰ ਹਟਾ ਕੇ ਰੱਖੋ ਗੰਦਾ ਅਤੇ ਸਾਫ਼ ਪਾਣੀ ਇਕੱਠਾ ਨਾ ਹੋਣ ਦਿਓ ਜਿਸ ਨਾਲ ਮਲੇਰੀਆ,ਇਨਫੈਕਸ਼ਨ,ਡੇਂਗੂ ਆਦਿ ਮੌਸਮੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਸਾਫ ਪਾਣੀ ਪੀਓ,ਤਾਜ਼ਾ ਬਣਾਓ ਅਤੇ ਤਾਜ਼ਾ ਖਾਓ ਦੋ ਤਿੰਨ ਪੁਰਾਣਾ ਬਾਸੀ ਭੋਜਨ ਨਹੀਂ ਕਰਨਾ ਚਾਹੇ ਫਰਿੱਜ ਵਿੱਚ ਹੀ ਕਿਉਂ ਨਾ ਰੱਖਿਆ ਹੋਵੇ ਇਹਨਾਂ ਕੁਝ ਚੀਜ਼ਾਂ ਦਾ ਖਿਆਲ ਰੱਖਕੇ ਅਸੀ ਤੰਦਸੁਸਤੀ ਨਾਲ ਰਹਿ ਸਕਦੇ ਹਾਂ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.