ਦਮਦਮੀ ਟਕਸਾਲ ਨੂੰ ਵੰਗਾਰਨ ਵਾਲਾ ਕੰਵਰਜੀਤ ਜੇ ਹਿੰਮਤ ਹੈ ਤਾਂ ਅਮਰੀਕਾ ਤੋਂ ਪੰਜਾਬ ਆਵੇ, ਇਸ ਦੀਆਂ ਨਾਸਾਂ ਭੰਨ ਕੇ ਦੱਸਾਂਗੇ ਕਿ ਟਕਸਾਲ ਵਿੱਚ ਯੋਧੇ ਅਜੇ ਵੀ ਹੈਗੇ ਨੇ : ਭਾਈ ਬਲਵੰਤ ਸਿੰਘ ਗੋਪਾਲਾ
- ਰਾਜਨੀਤੀ
- (Asia/Kolkata)
ਦਮਦਮੀ ਟਕਸਾਲ, ਕੌਮੀ ਸ਼ਹੀਦਾਂ, ਜੁਝਾਰੂ ਸਿੰਘਾਂ ਅਤੇ ਧੀਆਂ-ਭੈਣਾਂ ਦੀ ਕਿਰਦਾਰਕੁਸ਼ੀ ਸਹਿਣ ਨਹੀਂ ਕਰਾਂਗੇ
ਅੰਮ੍ਰਿਤਸਰ, 16 ਜੁਲਾਈ , ਰਣਜੀਤ ਸਿੰਘ ਖਾਲਸਾ
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਪੂਰੇ ਜੋਸ਼ ਅਤੇ ਰੋਹ ਵਿੱਚ ਆ ਕੇ ਸਖ਼ਤ ਬਿਆਨ ਦਿੰਦਿਆਂ ਕਿਹਾ ਹੈ ਕਿ ਕੈਟ ਕੰਵਰਜੀਤ ਸਿੰਘ ਯੂ.ਐਸ.ਏ. ਨੂੰ ਨੱਥ ਪਾਉਣ ਦਾ ਹੁਣ ਵੇਲਾ ਆ ਗਿਆ ਹੈ, ਇਸ ਦੁਸ਼ਟ ਦੀ ਅੱਤ ਦਾ ਹੁਣ ਅੰਤ ਹੈ। ਕੰਵਰਜੀਤ ਨੇ ਖ਼ਾਲਸਾ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ, ਕੌਮੀ ਸ਼ਹੀਦਾਂ, ਜੁਝਾਰੂ ਸਿੰਘਾਂ, ਪੰਥਕ ਸ਼ਖਸ਼ੀਅਤਾਂ ਤੇ ਸ਼ਹੀਦਾਂ ਦੀਆਂ ਧੀਆਂ ਖ਼ਿਲਾਫ਼ ਜੋ ਬਕਵਾਸ ਕੀਤੀ ਹੈ, ਇਸ ਨੂੰ ਖ਼ਾਲਸਾ ਪੰਥ ਹਰਗਿਜ਼ ਸਹਿਣ ਨਹੀਂ ਕਰੇਗਾ ਤੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਏਗਾ।
ਉਹਨਾਂ ਕਿਹਾ ਕਿ ਇਹ ਅਮਰੀਕਾ ਬੈਠ ਕੇ ਬੱਬਰ ਖ਼ਾਲਸਾ ਦੇ ਇੱਕ ਗਰੁੱਪ ਦੀ ਆੜ ਹੇਠ ਜਥੇਬੰਦੀਆਂ 'ਚ ਪਾੜਾ ਪਾ ਰਿਹਾ ਹੈ, ਇਸ ਦੀ ਸਾਜ਼ਿਸ਼ ਨੂੰ ਤੁਰੰਤ ਪਹਿਚਾਣਿਆ ਜਾਵੇ ਤੇ ਬੱਬਰ ਵੀਰਾਂ ਨੂੰ ਚਾਹੀਦਾ ਹੈ ਕਿ ਇਸ ਦੁਸ਼ਟ ਨੂੰ ਤੁਰੰਤ ਨੱਥ ਪਾਉਣ। ਭਾਈ ਗੋਪਾਲਾ ਨੇ ਕੰਵਰਜੀਤ ਨੂੰ ਵੰਗਾਰਦਿਆਂ ਕਿਹਾ ਕਿ ਜੇ ਉਸ ਵਿੱਚ ਹਿੰਮਤ ਹੈ ਤਾਂ ਉਹ ਅਮਰੀਕਾ ਬੈਠ ਕੇ ਬਕਵਾਸ ਲਿਖਣ-ਬੋਲਣ ਦੀ ਬਜਾਏ ਪੰਜਾਬ ਆ ਕੇ ਸਾਨੂੰ ਮਰਦਾਂ ਵਾਂਗ ਟੱਕਰੇ।
ਇਹ ਦੁਸ਼ਟ ਕਹਿੰਦਾ ਹੈ ਕਿ "ਗੁਰੂ ਸਾਹਿਬ ਨੇ ਟਕਸਾਲ ਨਹੀਂ ਚਲਾਈ ਤੇ ਨਾ ਹੀ ਇਹ ਜਥੇਬੰਦੀ ਯੋਧਿਆਂ ਦੀ ਖਾਣ ਹੈ ਤੇ ਨਾ ਹੀ ਟਕਸਾਲ ਨੇ 84 ਤੋਂ ਬਾਅਦ ਕੋਈ ਯੋਧਾ ਪੈਦਾ ਕੀਤਾ ਹੈ।" ਭਾਈ ਗੋਪਾਲਾ ਨੇ ਜਵਾਬ ਦਿੰਦਿਆਂ ਕਿਹਾ ਕਿ ਸਾਬਕਾ ਪੁਲਸੀਆ ਕੰਵਰਜੀਤ ਹੁਣ ਸਾਡੇ ਸਾਹਮਣੇ ਆਵੇ ਫਿਰ ਇਸ ਦੀਆਂ ਨਾਸਾਂ ਭੰਨ ਕੇ ਦੱਸਾਂਗੇ ਕਿ ਦਮਦਮੀ ਟਕਸਾਲ ਵਿੱਚ ਅਜੇ ਵੀ ਯੋਧੇ ਹੈਗੇ ਨੇ।
ਉਹਨਾਂ ਕਿਹਾ ਕਿ 1978 ਤੋਂ ਹੀ ਦਮਦਮੀ ਟਕਸਾਲ ਅਤੇ ਸਮੂਹ ਜਥੇਬੰਦੀਆਂ ਨੇ ਖ਼ਾਲਸਾ ਪੰਥ ਅਤੇ ਖ਼ਾਲਿਸਤਾਨ ਦੀ ਆਜ਼ਾਦੀ ਲਈ ਵੱਡਾ ਸੰਘਰਸ਼ ਲੜਿਆ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ, ਬਾਬਾ ਠਾਹਰਾ ਸਿੰਘ, ਭਾਈ ਮਹਿੰਗਾ ਸਿੰਘ ਬੱਬਰ ਸਾਡੇ ਕੌਮੀ ਹੀਰੋ ਹਨ ਤੇ 84 ਘੱਲੂਘਾਰੇ ਤੋਂ ਬਾਅਦ ਵੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਮਨਬੀਰ ਸਿੰਘ ਚਹੇੜੂ, ਭਾਈ ਗੁਰਦੇਵ ਸਿੰਘ ਉਸਮਾਨਵਾਲਾ, ਜਨਰਲ ਲਾਭ ਸਿੰਘ, ਭਾਈ ਗੁਰਦੇਵ ਸਿੰਘ ਕਾਉਂਕੇ ਸਾਰੇ ਟਕਸਾਲ ਦੇ ਹੀ ਸਿੰਘ ਸਨ। ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਦਲਜੀਤ ਸਿੰਘ ਬਿੱਟੂ ਆਦਿ ਸਿੰਘਾਂ ਨੇ ਸੰਘਰਸ਼ ਲੜਿਆ ਜਿਨ੍ਹਾਂ ਦਾ ਕੌਮ ਵਿੱਚ ਅਥਾਹ ਸਤਿਕਾਰ ਹੈ।
ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕੰਵਰਜੀਤ ਵਰਗਿਆਂ ਨੇ ਪਹਿਲਾਂ ਵੀ ਜਥੇਬੰਦੀਆਂ ਵਿੱਚ ਘੁਸਪੈਠ ਕਰਕੇ ਸੰਘਰਸ਼ ਦਾ ਬਹੁਤ ਨੁਕਸਾਨ ਕੀਤਾ ਸੀ ਜਿਸ ਦੀ ਭਰਪਾਈ ਕਰਨੀ ਮੁਸ਼ਕਿਲ ਹੈ ਤੇ ਹੁਣ ਵੀ ਵਿਦੇਸ਼ਾਂ ਵਿੱਚ ਬੈਠ ਕੇ ਇਹ ਭਾਰਤ ਸਰਕਾਰ ਲਈ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਕੈਟ ਓਹੀ ਹਨ ਜੋ ਬੁੱਚੜ ਕੇ.ਪੀ.ਐਸ. ਗਿੱਲ ਵੱਲੋਂ ਪਾਲੇ ਹੋਏ ਸਨ, ਇਹ ਉਦੋਂ ਵੀ ਨਕਲੀ ਖਾੜਕੂ ਬਣ ਕੇ ਸਿੰਘਾਂ ਦੀਆਂ ਟਾਊਟੀਆਂ-ਮੁਖਬਰੀਆਂ ਕਰਦੇ ਰਹੇ ਤੇ ਧੀਆਂ-ਭੈਣਾਂ ਦੀ ਪੱਤ ਰੋਲਦੇ ਰਹੇ ਤੇ ਹੁਣ ਵੀ ਕੰਵਰਜੀਤ ਜੋ ਦਮਦਮੀ ਟਕਸਾਲ ਨੂੰ ਨਿਸ਼ਾਨਾ ਬਣਾ ਰਿਹਾ ਹੈ, ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਪੁਲਿਸ ਨੂੰ ਚਿੱਠੀਆਂ ਲਿਖ ਰਿਹਾ ਹੈ, ਭਾਈ ਦਲਜੀਤ ਸਿੰਘ ਬਿੱਟੂ ਨੂੰ ਮਰਵਾਉਣ ਦੀਆਂ ਸਾਜਿਸ਼ਾਂ ਰਚਦਾ ਰਿਹਾ, ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੂੰ ਮਾਰਨ ਦੀਆਂ ਧਮਕੀਆਂ ਦੇ ਚੁੱਕਾ ਹੈ, ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਧੀ ਬੀਬੀ ਕਿਰਨਜੋਤ ਕੌਰ ਦੀਆਂ ਫੋਟੋਆਂ ਪਾ ਕੇ ਮੰਦੀ ਸ਼ਬਦਾਵਲੀ ਲਿਖ ਕੇ ਪੱਤ ਰੋਲਦਾ ਰਿਹਾ ਤੇ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰ ਨੂੰ ਅਤੇ ਸਮੁੱਚੀ ਦਮਦਮੀ ਟਕਸਾਲ ਨੂੰ ਬਦਨਾਮ ਕਰ ਰਿਹਾ ਹੈ।
ਭਾਈ ਗੋਪਾਲਾ ਨੇ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਦਾ ਅਪਮਾਨ ਹਰਗਿਜ਼ ਨਹੀਂ ਸਹਾਰਾਂਗੇ, ਅਸੀਂ ਇਸ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ, ਸਗੋਂ ਸਿੱਧੇ ਹੋ ਟੱਕਰਾਂਗੇ। ਭਾਈ ਗੋਪਾਲਾ ਨੇ ਕਿਹਾ ਕਿ ਪਿਛਲੀ ਵਾਰ ਜਾਣੇ-ਅਣਜਾਣੇ ਵਿੱਚ ਕੰਵਰਜੀਤ ਦਾ ਸਾਥ ਦੇਣ ਵਾਲੇ, ਸਾਨੂੰ ਚੁੱਪ ਕਰਾ ਕੇ ਮਾਮਲਾ ਠੰਡਾ ਕਰਨ ਵਾਲੇ ਵਿਦੇਸ਼ੀ ਆਗੂ ਹੁਣ ਖਾਮੋਸ਼ ਹੋ ਕੇ ਨਾ ਬੈਠਣ, ਹੁਣ ਜਦੋਂ ਇਸ ਨੇ ਦੁਬਾਰਾ ਫਿਰ ਸੰਘਰਸ਼ੀ ਸਿੰਘਾਂ ਅਤੇ ਸ਼ਹੀਦ ਸਿੰਘ ਦੀ ਧੀ ਖ਼ਿਲਾਫ਼ ਸਰਕਾਰ ਨੂੰ ਚਿੱਠੀ ਲਿਖੀ ਹੈ ਤਾਂ ਇਸ ਦੁਸ਼ਟ ਕੰਵਰਜੀਤ ਦੀਆਂ ਪੰਥ ਵਿਰੋਧੀ ਕਰਤੂਤਾਂ ਖ਼ਿਲਾਫ਼ ਬੋਲ ਕੇ ਆਪਣਾ ਪੰਥਕ ਫ਼ਰਜ਼ ਅਦਾ ਕਰਨ ਜੋ ਸਮੇਂ ਦੀ ਮੰਗ ਹੈ।
Leave a Reply