ਇਲਾਕੇ ਵਿੱਚ ਲਗਾਤਾਰ ਹੋ ਰਹੇ ਕਤਲਾਂ ਕਾਰਣ ਦਹਿਸ਼ਤ ਭਰਿਆ ਮਹੌਲ ਬਣਿਆਂ ਪਿੰਡ ਜਬੋਵਾਲ ਦੇ ਇਕ ਨੌਜਵਾਨ ਮਨਜਿੰਦਰ ਸਿੰਘ ਮੰਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ।

ਇਲਾਕੇ ਵਿੱਚ ਲਗਾਤਾਰ ਹੋ ਰਹੇ ਕਤਲਾਂ ਕਾਰਣ ਦਹਿਸ਼ਤ ਭਰਿਆ ਮਹੌਲ ਬਣਿਆਂ ਪਿੰਡ ਜਬੋਵਾਲ ਦੇ ਇਕ ਨੌਜਵਾਨ ਮਨਜਿੰਦਰ ਸਿੰਘ ਮੰਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ।

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਇਥੋਂ ਨਜਦੀਕੀ ਪਿੰਡ ਜਬੋਵਾਲ ਦੇ ਨੌਂਜਵਾਨ ਮਨਜਿੰਦਰ ਸਿੰਘ ਮੰਨਾਂ ਉਮਰ 32 ਸਾਲ ਪੁਤਰ ਅਵਤਾਰ ਸਿੰਘ ਦਾ ਬੀਤੀ ਰਾਤ ਤਿੰਨ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ।ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਿਕ ਮਨਜਿੰਦਰ ਸਿੰਘ ਮੰਨਾਂ 10 ਵਜੇ ਦੇ ਲਗਭਗ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਜਾ ਰਿਹਾ ਸੀ ਪਿਛਲੇ ਪਾਸੇ ਤੋਂ ਆ ਰਹੇ ਤਿੰਨ ਮੋਟਰਸਾਈਕਲ ਸਵਾਰ ਨੌਂਜਵਾਨਾਂ ਵੱਲੋਂ ਮੰਨਜਿੰਦਰ ਸਿੰਘ ਮੰਨਾਂ ਦੇ ਗੋਲੀਆਂ ਮਾਰ ਦਿਤੀਆਂ ਗਈਆਂ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਜਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਰਸਤੇ ਵਿਚ ਹੀ ਦਮ ਤੋੜ ਗਿਆ।ਮ੍ਰਿਤਕ ਵਿਧਵਾ ਪਤਨੀ ਅਤੇ ਪੰਜ ਮਹੀਨੇ ਦਾ ਬਚਾ ਪਿਛੇ ਛਡ ਗਿਆ ਹੈ।ਇਥੇ ਇਹ ਵੀ ਵਰਨਣ ਯੋਗ ਹੈ ਕਿ ਮ੍ਰਿਤਕ ਨੌਂਜਵਾਨ ਪੰਚਾਇਤੀ ਚੋਣਾਂ ਵਿਚ ਸਰਪੰਚੀ ਦੇ ਉਮੀਦਵਾਰ ਦਾ ਚਾਹਵਾਨ ਸੀ ਪਰ ਤਕਨੀਕੀ ਨੁਕਸ ਕਾਰਣ ਦਸ ਕੇ ਉਸਦੇ ਨਾਮਜਦਗੀ ਕਾਗਜ ਰਦ ਕਰ ਦਿਤੇ ਗਏ ਸਨ।ਇਸ ਹਲਕੇ ਵਿਚ ਪਿੰਡ ਮਹਿਸਮਪੁਰ ਦਾ 17 ਸਾਲਾ ਨੌਂਜਵਾਨ ਅਤੇ ਮਾਸਟਰ ਜਗਦੀਪ ਸਿੰਘ ਤਲਵੰਡੀ ਦਾ ਪਿਛਲੇ ਕੁਝ ਦਿਨ ਪਹਿਲਾਂ ਕਤਲ ਕਰ ਦਿਤਾ ਗਿਆ ਸੀ ਲਗਾਤਾਰ ਹੋ ਰਹੇ ਕਤਲਾਂ ਕਾਰਣ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਬਣਦਾ ਜਾ ਰਿਹਾ ਹੈ।ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਕਰ ਰਹੇ ਹਨ।ਡੀ ਐਸ ਪੀ ਸ੍ਰ ਬਲਜੀਤ ਸਿੰਘ ਨੇ ਦੱਸਿਆ ਕਿ ਸਾਰੇ ਸੀ ਸੀ ਕੈਮਰਿਆਂ ਦੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਨੂੰ ਬਹੁਤ ਜਲਦੀ ਕਾਬੂ ਕੀਤਾ ਜਾਵੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.