ਭਾਜਪਾ ਨਾਲ ਰਲ ਕੇ ਦਮਦਮੀ ਟਕਸਾਲ ਦਾ ਸ਼ਾਨਾਮੱਤਾ ਇਤਿਹਾਸ ਰੋਲਿਆ ਜਾ ਰਿਹੈ : ਜਥੇਦਾਰ ਗੁਰਨਾਮ ਸਿੰਘ ਬੰਡਾਲਾ

ਭਾਜਪਾ ਨਾਲ ਰਲ ਕੇ ਦਮਦਮੀ ਟਕਸਾਲ ਦਾ ਸ਼ਾਨਾਮੱਤਾ ਇਤਿਹਾਸ ਰੋਲਿਆ ਜਾ ਰਿਹੈ : ਜਥੇਦਾਰ ਗੁਰਨਾਮ ਸਿੰਘ ਬੰਡਾਲਾ

ਅੰਮ੍ਰਿਤਸਰ 22 ਜਨਵਰੀ , ਨਜ਼ਰਾਨਾ ਟਾਈਮਜ ਬਿਊਰੋ
 

ਦਮਦਮੀ ਟਕਸਾਲ ਦੇ ਬਜ਼ੁਰਗ ਜਥੇਦਾਰ ਗੁਰਨਾਮ ਸਿੰਘ ਬੰਡਾਲਾ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਦਮਦਮੀ ਟਕਸਾਲ ਜੋ ਸਤਿਕਾਰਯੋਗ ਬਾਬਾ ਠਾਕੁਰ ਸਿੰਘ ਜੀ ਤੋਂ ਬਾਅਦ ਪੁਰਾਣੇ ਸਿੰਘਾਂ ਵਿੱਚ ਗੁਰਮਤਿ ਪ੍ਰਚਾਰ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਰਹੀ ਹੈ। ਸੰਨ 2004 ਵਿੱਚ ਮਹਿਤੇ ਵਿੱਚ ਬਾਬਾ ਠਾਕੁਰ ਸਿੰਘ ਜੀ ਆਪਣੇ ਹੁੰਦਿਆਂ ਕਿਸੇ ਵੀ ਸਿੰਘ ਨੂੰ ਟਕਸਾਲ ਦਾ ਮੁਖੀ ਆਪਣੇ ਹੱਥੀ ਨਿਯੁਕਤ ਕਰਕੇ ਨਹੀਂ ਗਏ, ਮਹਿਤੇ ਵਿੱਚ ਟਕਸਾਲ ਦੇ ਮੁਖੀ ਦੀ ਚੋਣ ਵਾਸਤੇ ਜੋ ਘਟਨਾ ਵਾਪਰੀ ਉਸਦਾ ਸਾਰੀ ਸੰਗਤ ਨੂੰ ਪਤਾ ਹੈ। ਉਸ ਸਮੇਂ 70 ਸਿੰਘ, ਪੰਜ ਪਿਆਰੇ, ਭਾਈ ਅਮਰੀਕ ਸਿੰਘ ਅਜਨਾਲਾ, ਉਸਤਾਦ ਭਾਈ ਅਨੋਖ ਸਿੰਘ, ਭਾਈ ਠਾਕੁਰ ਸਿੰਘ, ਗਿਆਨੀ ਸਤਨਾਮ ਸਿੰਘ ਅਤੇ ਹੋਰ ਨਾਮ ਜਪਣ ਵਾਲੇ ਵਿਦਵਾਨ ਸਿੰਘ ਜੋ ਮਹਿਤਾ ਛੱਡ ਕੇ ਆ ਗਏ ਸਨ, ਉਹਨਾਂ ਸਿੰਘਾਂ ਨੇ ਸਰਕਾਰ ਦਾ ਜ਼ੋਰ ਵੇਖ ਕੇ ਪਾਸਾ ਕਰਨਾ ਸਿਆਣਪ ਸਮਝੀ, ਉਹਨਾਂ ਸਿੰਘਾਂ ਉੱਤੇ ਝੂਠੇ ਪਰਚੇ ਕਰਵਾਏ ਗਏ, ਏਜੰਸੀਆਂ ਵੱਲੋਂ ਜ਼ੋਰ ਪਾਇਆ ਗਿਆ ਪਰ ਫਿਰ ਵੀ ਦਮਦਮੀ ਟਕਸਾਲ ਦੇ ਸਿੰਘ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਪੱਗ ਨੂੰ ਅੱਜ ਸਿਆਸੀ ਲੀਡਰਾਂ ਤੋਂ ਨਿਰਲੇਪ ਰੱਖ ਕੇ ਦੁੱਧ ਵਾਂਗ ਸਫੈਦ ਰੱਖ ਰਹੇ ਹਨ, ਇਹਨਾਂ ਸਿੰਘਾਂ ਨੇ ਦਮਦਮੀ ਟਕਸਾਲ ਦੀ ਅਣਖ ਗੈਰਤ ਅਤੇ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਬਚਨਾਂ ਉੱਤੇ ਪਹਿਰਾ ਦਿੰਦਿਆਂ ਤਸੀਹੇ ਝੱਲੇ ਤੇ ਜੇਲ੍ਹਾਂ ਕੱਟੀਆਂ ਹਨ। ਜਥੇਦਾਰ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਕਿ ਅੱਜ ਬਿੱਲੀ ਥੈਲਿਓਂ ਬਾਹਰ ਨਿਕਲ ਆਈ ਹੈ, ਨਾਮ ਬਾਣੀ ਦੀ ਕਮਾਈ ਤੋਂ ਬਗੈਰ ਇਸ ਦਸਮ ਪਿਤਾ ਦੀ ਚਲਾਈ ਦਮਦਮੀ ਟਕਸਾਲ ਦਾ ਨਾਮ ਵੱਡੀ ਪੱਧਰ 'ਤੇ ਭਾਜਪਾ ਦੀਆਂ ਏਜੰਸੀਆਂ ਵੱਲੋਂ ਰੋਲਣ ਦਾ ਯਤਨ ਕੀਤਾ ਜਾ ਰਿਹਾ ਹੈ, ਨਕਲੀ ਭਿੰਡਰਾਂਵਾਲੇ ਪ੍ਰਚਲਿਤ ਕੀਤੇ ਜਾ ਰਹੇ ਹਨ, ਟਕਸਾਲ ਦਾ ਕੰਮ ਵੋਟਾਂ ਮੰਗਣਾ ਨਹੀਂ, ਅੱਜ ਭਾਜਪਾ ਤੇ ਨਾਗਪੁਰੀਆਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਬਾਬਾ ਠਾਕੁਰ ਸਿੰਘ ਜੀ ਦੇ ਸਮੇਂ ਦੀਆਂ ਪੋਥੀਆਂ ਦੀਆਂ ਜਿਲਦਾਂ ਲਾਹ ਕੇ ਸਾੜਨੀਆਂ ਉਸ ਵਿੱਚ ਆਪਣਾ ਜੋੜ ਕੇ ਧੱਕੇ ਨਾਲ ਨਾਮ ਚਮਕਾਉਣਾ, ਇਹਨਾਂ ਕੰਮਾਂ ਕਰਕੇ ਦਮਦਮੀ ਟਕਸਾਲ ਨੂੰ ਸੱਟ ਵੱਜ ਰਹੀ ਹੈ, ਇਹਨਾਂ ਆਪਹੁਦਰੀਆਂ ਕਾਰਵਾਈਆਂ ਤੋਂ ਦਮਦਮੀ ਟਕਸਾਲ ਦੇ ਪੁਰਾਣੇ ਸਿੰਘ ਹਿਰਦੇ ਕਰਕੇ ਬਹੁਤ ਦੁਖੀ ਹਨ ਅਤੇ ਸਮੇਂ ਨੂੰ ਉਡੀਕ ਰਹੇ ਹਨ, ਨਾਗਪੁਰੀਆਂ ਵਾਲੀਆਂ ਹਰਕਤਾਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਹਨ ਅਤੇ ਜੇ ਦਮਦਮੀ ਟਕਸਾਲ ਦੇ ਸਿੰਘ ਅਤੇ ਸੰਗਤ ਵਿਰੋਧ ਕਰਦੀ ਹੈ ਤਾਂ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ, ਫੇਕ ਆਈਡੀਆਂ ਬਣਾ ਕੇ ਗਾਲੀ ਗਲੋਚ ਕੀਤਾ ਜਾ ਰਿਹਾ ਹੈ। ਜਥੇਦਾਰ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਕਿ ਅਸੀਂ ਕਈ ਵਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਭਾਜਪਾ ਨਾਲ ਮਿਲ ਕੇ ਟਕਸਾਲ ਦਾ ਨਾਮ ਬਦਨਾਮ ਕੀਤਾ ਜਾ ਰਿਹਾ ਹੈ ਇਸ ਲਈ ਤੁਰੰਤ ਆਪ ਮਹਿਤੇ ਵਿੱਚ ਬੈਠ ਕੇ ਟਕਸਾਲ ਦੀ ਸ਼ਾਨ ਨੂੰ ਜ਼ਰੂਰ ਸੰਭਾਲੋ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.